Category ਪੰਜਾਬੀ Show all
-
ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ ਪ੍ਰੋਗਰਾਮ (Punjabi)
Share ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ ਪ੍ਰੋਗਰਾਮ (Punjabi) on Facebook Share ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ ਪ੍ਰੋਗਰਾਮ (Punjabi) on Twitter Share ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ ਪ੍ਰੋਗਰਾਮ (Punjabi) on Linkedin Email ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ ਪ੍ਰੋਗਰਾਮ (Punjabi) linkਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ ਪ੍ਰੋਗਰਾਮ
ਵੈਨਕੂਵਰ ਸਿਟੀ ਡਾਊਨਟਾਊਨ ਗ੍ਰੈਨਵਿਲ ਸਟ੍ਰੀਟ ਦੇ ਭਵਿੱਖ ਬਾਰੇ ਪ੍ਰਸਤਾਵਿਤ ਨਿਰਦੇਸ਼ਾਂ 'ਤੇ ਰਾਏ ਮੰਗ ਰਿਹਾ ਹੈ।
4 ਤੋਂ 23 ਫਰਵਰੀ, 2025 ਤੱਕ, ਵੈਨਕੂਵਰ ਵਿੱਚ ਰਹਿਣ, ਕੰਮ ਕਰਨ ਅਤੇ ਖੇਡਣ ਵਾਲੇ ਲੋਕਾਂ ਨੂੰ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਕਿ ਡਾਊਨਟਾਊਨ ਗ੍ਰੈਨਵਿਲ ਸਟ੍ਰੀਟ ਨੂੰ ਕਿਵੇਂ ਇੱਕ ਸੁਆਗਤੀ, ਜੀਵੰਤ ਅਤੇ ਸੁਰੱਖਿਅਤ ਮਨੋਰੰਜਨ ਡਿਸਟ੍ਰਿਕਟ ਵਿੱਚ ਪਰਿਵਰਤਿਤ ਕੀਤਾ ਜਾਵੇ, ਅਤੇ ਨਾਲ ਹੀ ਖੇਤਰ ਨੂੰ ਖਾਸ ਬਣਾਉਣ ਵਾਲੇ ਵਿਲੱਖਣ ਇਤਿਹਾਸ ਨੂੰ ਸੁਰੱਖਿਅਤ ਰੱਖਿਆ ਜਾਵੇ।
ਸ਼ਾਮਲ ਹੋਵੋ
ਤੁਹਾਡੀ ਫੀਡਬੈਕ ਅੰਤਿਮ ਡ੍ਰਾਫਟ ਯੋਜਨਾ ਨੂੰ ਆਕਾਰ ਦੇਣ ਵਿੱਚ ਮਦਦ ਕਰੇਗੀ, ਜੋ ਕਿ ਜੂਨ 2025 ਵਿੱਚ ਫੈਸਲੇ ਲਈ ਕੌਂਸਲ ਨੂੰ ਪੇਸ਼ ਕੀਤੀ ਜਾਵੇਗੀ। ਪ੍ਰਸਤਾਵਿਤ ਨਿਰਦੇਸ਼ਾਂ 'ਤੇ ਆਪਣੇ ਵਿਚਾਰ ਇਸ ਤਰ੍ਹਾਂ ਸਾਂਝੇ ਕਰੋ:
-
ਤੱਥ ਸ਼ੀਟ ਪੜ੍ਹ ਕੇ।
-
23 ਫਰਵਰੀ ਤੱਕ ਸਰਵੇਖਣ ਪੂਰਾ ਕਰ ਕੇ।
- ਓਪਨ ਹਾਊਸ ਜਾਂ ਔਨਲਾਈਨ ਜਾਣਕਾਰੀ ਸੈਸ਼ਨ ਵਿੱਚ ਸ਼ਾਮਲ ਹੋ ਕੇ:
- ਵਿਅਕਤੀਗਤ ਓਪਨ ਹਾਊਸ
- 7 ਫਰਵਰੀ: ਪੈਸੀਫਿਕ ਸੈਂਟਰ ਮਾਲ, ਰੌਬਸਨ/ਗ੍ਰੈਨਵਿਲ ਸਟ੍ਰੀਟ, ਦੁਪਹਿਰ ਬਾਅਦ 1:30 ਤੋਂ ਸ਼ਾਮ 4:00 ਵਜੇ ਤੱਕ
- 8 ਫਰਵਰੀ: ਪੈਸੀਫਿਕ ਸੈਂਟਰ ਮਾਲ, ਰੌਬਸਨ/ਗ੍ਰੈਨਵਿਲ ਸਟ੍ਰੀਟ, ਦੁਪਹਿਰ ਤੋਂ ਸ਼ਾਮ 5:30 ਵਜੇ ਤੱਕ
- ਔਨਲਾਈਨ ਜਾਣਕਾਰੀ ਸੈਸ਼ਨ (ਸਰਫਅੰਗਰੇਜ਼ੀ ਭਾਸ਼ਾ ਹੀ ਉਪਲਬਧਹ)
- 20 ਫਰਵਰੀ ਸ਼ਾਮ 6:00 ਤੋਂ 7:30 ਵਜੇ ਤੱਕ, ਸੈਸ਼ਨ ਲਈ 19 ਫਰਵਰੀ ਤੋਂ ਪਹਿਲਾਂ ਰਜਿਸਟਰ ਕਰੋ
- ਮੇਲਿੰਗ ਸੂਚੀ ਲਈ ਸਾਈਨ ਅੱਪ ਕਰਨਾ
-
ਤੱਥ ਸ਼ੀਟ ਪੜ੍ਹ ਕੇ।
-
ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ –ਪ੍ਰੋਜੈਕਟ ਬਾਰੇ ਸੰਖੇਪ ਜਾਣਕਾਰੀ
Share ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ –ਪ੍ਰੋਜੈਕਟ ਬਾਰੇ ਸੰਖੇਪ ਜਾਣਕਾਰੀ on Facebook Share ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ –ਪ੍ਰੋਜੈਕਟ ਬਾਰੇ ਸੰਖੇਪ ਜਾਣਕਾਰੀ on Twitter Share ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ –ਪ੍ਰੋਜੈਕਟ ਬਾਰੇ ਸੰਖੇਪ ਜਾਣਕਾਰੀ on Linkedin Email ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ –ਪ੍ਰੋਜੈਕਟ ਬਾਰੇ ਸੰਖੇਪ ਜਾਣਕਾਰੀ linkਗ੍ਰੈਨਵਿਲ ਸਟ੍ਰੀਟ 'ਤੇ ਤੁਹਾਡਾ ਸੁਆਗਤ ਹੈ! ਇਹ ਵਿਵਿਧ ਅਤੇ ਰੋਮਾਂਚਕ ਹੈ।
ਡਾਊਨਟਾਊਨ ਵੈਨਕੂਵਰ ਦੇ ਕੇਂਦਰ ਵਿੱਚ ਸਥਿਤ, ਗ੍ਰੈਨਵਿਲ ਸਟ੍ਰੀਟ ਮਸਕੁਇਮ (Musqueam), ਸਕੁਵਾਮਿਸ਼ (Squamish) ਅਤੇ ਸਲੇ-ਵਾਟੂਥ (Tsleil-Waututh) ਰਾਸ਼ਟਰਾਂ ਦੇ ਸਪੁਰਦ ਨਾ ਕੀਤੇ ਪਰੰਪਰਾਗਤ ਖੇਤਰਾਂ 'ਤੇ ਸਥਿਤ ਹੈ। ਵੈਨਕੂਵਰ ਦਾ ਡਾਊਨਟਾਊਨ ਗ੍ਰੈਨਵਿਲ ਸਟ੍ਰੀਟ ਖੇਤਰ ਇੱਕ ਸੰਪੰਨ ਸੱਭਿਆਚਾਰਕ ਇਤਿਹਾਸ ਵਾਲਾ ਸ਼ਾਨਦਾਰ ਅਤੇ ਵਿਲੱਖਣ ਮਨੋਰੰਜਨ ਡਿਸਟ੍ਰਿਕਟ ਹੈ। ਇਸਦੇ ਨਿਓਨ ਚਿੰਨ੍ਹਾਂ ਲਈ ਜਾਣਿਆ ਜਾਂਦਾ, ਗ੍ਰੈਨਵਿਲ ਸਟ੍ਰੀਟ ਦਾ ਇਹ ਖੇਤਰ ਕਲਾ, ਸੰਗੀਤ ਅਤੇ ਲਾਈਵ ਪ੍ਰਦਰਸ਼ਨ ਦੇ ਨਾਲ-ਨਾਲ ਰਿਟੇਲ, ਦਫਤਰੀ ਥਾਂ, ਹੋਟਲਾਂ, ਥੀਏਟਰਾਂ, ਨਾਈਟ ਕਲੱਬਾਂ ਅਤੇ ਡਾਇਨਿੰਗ ਅਦਾਰਿਆਂ ਦਾ ਕੇਂਦਰੀ ਹੱਬ ਹੈ।
ਇਸਦੇ ਨਾਲ ਇਸਦੀਆਂ ਚੁਣੌਤੀਆਂ ਵੀ ਮੌਜੂਦ ਹਨ - ਖੇਤਰ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਨ ਲਈ ਨਵੇਂ ਵਿਚਾਰਾਂ ਅਤੇ ਇੱਕ ਨਵੀਂ ਪਹੁੰਚ ਨੂੰ ਅੱਗੇ ਲਿਆਉਣ ਲਈ ਕਮਿਊਨਿਟੀ ਭਾਈਵਾਲਾਂ, ਨਿਵਾਸੀਆਂ, ਵਿਜ਼ਿਟਰਾਂ, ਕਾਰੋਬਾਰਾਂ ਅਤੇ ਹੋਰ ਹਿੱਸੇਦਾਰਾਂ ਦੀ ਦਿਲਚਸਪੀ ਵੱਧ ਰਹੀ ਹੈ।
ਅਸੀਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ
ਨਵੀਂ ਅਤੇ ਬਿਹਤਰ ਗ੍ਰੈਨਵਿਲ ਸਟ੍ਰੀਟ ਨੂੰ ਡਿਜ਼ਾਈਨ ਕਰਨ ਅਤੇ ਬਣਾਉਣ ਵਿੱਚ ਸਾਡੀ ਮਦਦ ਕਰੋ! ਆਉ ਇਕੱਠੇ ਮਿਲ ਕੇ ਵੈਨਕੂਵਰ ਦੀ ਮੁੱਖ ਸੜਕ ਅਤੇ ਮਨੋਰੰਜਨ ਡਿਸਟ੍ਰਿਕਟ ਦੇ ਭਵਿੱਖ ਦਾ ਇੱਕ ਰੋਮਾਂਚਕ, ਸੁਆਗਤ ਕਰਨ ਵਾਲੇ, ਸੁਰੱਖਿਅਤ ਅਤੇ ਸਭ ਨੂੰ ਸ਼ਾਮਲ ਕਰਨ ਵਾਲੇ ਡਾਊਨਟਾਊਨ ਟਿਕਾਣੇ ਵਜੋਂ ਜਸ਼ਨ ਮਨਾਈਏ ਅਤੇ ਕਲਪਨਾ ਕਰੀਏ ਜੋ ਸਰਗਰਮੀ ਨਾਲ ਦਿਨ ਅਤੇ ਰਾਤ ਜੀਵਿੰਤ ਹੈ।
ਨਵੀਂ ਯੋਜਨਾ ਇਹ ਕਰੇਗੀ:
- ਮੇਲ-ਮਿਲਾਪ, ਬਰਾਬਰੀ ਅਤੇ ਪਹੁੰਚਯੋਗਤਾ ਨੂੰ ਅੱਗੇ ਵਧਾਉਣਾ
- ਵੈਨਕੂਵਰ ਵਿੱਚ ਕਲਾ, ਸੱਭਿਆਚਾਰ ਅਤੇ ਵਿਰਾਸਤ ਦਾ ਸਮਰਥਨ ਕਰਨਾ
- ਉਹਨਾਂ ਪ੍ਰੋਗਰਾਮਾਂ ਨੂੰ ਤਰਜੀਹ ਦੇਣੀ ਜੋ ਲਿੰਗ-ਅਧਾਰਤ ਅਤੇ ਸਮੁੱਚੀ ਸੁਰੱਖਿਆ ਦਾ ਸਮਰਥਨ ਕਰਦੇ ਹਨ
- ਨੌਕਰੀ ਦੀ ਥਾਂ ਦੀ ਰੱਖਿਆ ਕਰਨੀ ਅਤੇ ਉਸਨੂੰ ਮਜ਼ਬੂਤ ਕਰਨਾ
- ਸੈਰ-ਸਪਾਟੇ ਦਾ ਵਿਸਤਾਰ ਕਰਨਾ
- ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਜਨਤਕ ਥਾਂ ਨੂੰ ਬਿਹਤਰ ਬਣਾਉਣਾ
- ਸਰਗਰਮ ਆਵਾਜਾਈ ਅਤੇ ਟ੍ਰਾਂਜ਼ਿਟ ਲਈ ਕਨੈਕਸ਼ਨਾਂ ਵਿੱਚ ਸੁਧਾਰ ਕਰਨਾ
ਯੋਜਨਾ ਪ੍ਰਕਿਰਿਆ ਦੇ ਜ਼ਰੀਏ, ਸਿਟੀ ਸਟਾਫ ਗ੍ਰੈਨਵਿਲ ਸਟ੍ਰੀਟ ਦੇ ਭਵਿੱਖ ਬਾਰੇ ਭਾਈਚਾਰਕ ਭਾਈਵਾਲਾਂ, ਬਰਾਬਰੀ ਦੇ ਹੱਕਦਾਰ ਸਮੂਹਾਂ, ਨਿਵਾਸੀਆਂ, ਹਿੱਤਧਾਰਕਾਂ, ਅਤੇ ਕਾਰੋਬਾਰੀ ਮਾਲਕਾਂ ਨਾਲ ਜੁੜੇਗਾ ਅਤੇ ਕੰਮ ਕਰੇਗਾ।
ਸ਼ਾਮਲ ਹੋਵੋ!
ਤੁਹਾਡੀ ਰਾਏ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਦੇ ਕਈ ਤਰੀਕੇ ਹਨ।
- ਔਨਲਾਈਨ ਬੈਕਗ੍ਰਾਊਂਡਰ ਪੜ੍ਹੋ
-
ਔਨਲਾਈਨ ਸਰਵੇਖਣ ਭਰੋ
- ਸਰਵੇਖਣ 1 ਜੂਨ - 30 ਜੂਨ, 2023 ਤੱਕ ਉਪਲਬਧ ਹੋਵੇਗਾ
- ਇੱਕ ਵਿਅਕਤੀਗਤ ਵਰਕਸ਼ਾਪ ਲਈ ਰਜਿਸਟਰ ਕਰੋ- ਸਿਰਫ਼ ਅੰਗਰੇਜ਼ੀ ਭਾਸ਼ਾ
- ਬੁੱਧਵਾਰ, 7 ਜੂਨ: ਸ਼ਾਮ 7–8:30 ਵਜੇ UBC ਰੌਬਸਨ ਸਕ੍ਵੇਅਰ ਵਿਖੇ
- ਮੰਗਲਵਾਰ, 13 ਜੂਨ: ਸ਼ਾਮ 7–8:30 ਵਜੇ UBC ਰੌਬਸਨ ਸਕ੍ਵੇਅਰ ਵਿਖੇ
- ਇੱਕ ਵਿਅਕਤੀਗਤ ਵਾਕਿੰਗ ਟੂਰ ਲਈ ਰਜਿਸਟਰ ਕਰੋ - ਸਿਰਫ਼ ਅੰਗਰੇਜ਼ੀ ਭਾਸ਼ਾ
- ਸ਼ਨੀਵਾਰ, 17 ਜੂਨ: ਦੁਪਹਿਰ ਬਾਅਦ 1–2:30 ਵਜੇ, ਵੈਨਕੂਵਰ ਸਿਟੀ ਸੈਂਟਰ ਕੈਨੇਡਾ ਲਾਈਨ ਸਟੇਸ਼ਨ ਆਊਟਡੋਰ ਪਲਾਜ਼ਾ ਵਿਖੇ ਮਿਲੋ
- ਸ਼ਨੀਵਾਰ, 17 ਜੂਨ: ਸ਼ਾਮ 4–5:30 ਵਜੇ, ਵੈਨਕੂਵਰ ਸਿਟੀ ਸੈਂਟਰ ਕੈਨੇਡਾ ਲਾਈਨ ਸਟੇਸ਼ਨ ਆਊਟਡੋਰ ਪਲਾਜ਼ਾ ਵਿਖੇ ਮਿਲੋ
- ਗ੍ਰੈਨਵਿਲ ਸਟ੍ਰੀਟ ਬਲਾਕ ਪਾਰਟੀ ਵਿੱਚ ਸਾਡੇ ਪੌਪ-ਅੱਪ 'ਤੇ ਆਓ (26 ਅਗਸਤ ਅਤੇ 27 ਅਗਸਤ, 2023) – ਸਿਰਫ ਅੰਗਰੇਜ਼ੀ ਭਾਸ਼ਾ
- ਸਿੱਧੇ ਆਪਣੇ ਇਨਬਾਕਸ ਵਿੱਚ ਅੱਪਡੇਟ ਪ੍ਰਾਪਤ ਕਰਨ ਲਈ ਸਾਡੀ ਮੇਲਿੰਗ ਸੂਚੀ ਲਈ ਸਾਈਨ-ਅੱਪ ਕਰੋ