ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ ਪ੍ਰੋਗਰਾਮ (Punjabi)
ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ ਪ੍ਰੋਗਰਾਮ
ਵੈਨਕੂਵਰ ਸਿਟੀ ਡਾਊਨਟਾਊਨ ਗ੍ਰੈਨਵਿਲ ਸਟ੍ਰੀਟ ਦੇ ਭਵਿੱਖ ਬਾਰੇ ਪ੍ਰਸਤਾਵਿਤ ਨਿਰਦੇਸ਼ਾਂ 'ਤੇ ਰਾਏ ਮੰਗ ਰਿਹਾ ਹੈ।
4 ਤੋਂ 23 ਫਰਵਰੀ, 2025 ਤੱਕ, ਵੈਨਕੂਵਰ ਵਿੱਚ ਰਹਿਣ, ਕੰਮ ਕਰਨ ਅਤੇ ਖੇਡਣ ਵਾਲੇ ਲੋਕਾਂ ਨੂੰ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਕਿ ਡਾਊਨਟਾਊਨ ਗ੍ਰੈਨਵਿਲ ਸਟ੍ਰੀਟ ਨੂੰ ਕਿਵੇਂ ਇੱਕ ਸੁਆਗਤੀ, ਜੀਵੰਤ ਅਤੇ ਸੁਰੱਖਿਅਤ ਮਨੋਰੰਜਨ ਡਿਸਟ੍ਰਿਕਟ ਵਿੱਚ ਪਰਿਵਰਤਿਤ ਕੀਤਾ ਜਾਵੇ, ਅਤੇ ਨਾਲ ਹੀ ਖੇਤਰ ਨੂੰ ਖਾਸ ਬਣਾਉਣ ਵਾਲੇ ਵਿਲੱਖਣ ਇਤਿਹਾਸ ਨੂੰ ਸੁਰੱਖਿਅਤ ਰੱਖਿਆ ਜਾਵੇ।
ਸ਼ਾਮਲ ਹੋਵੋ
ਤੁਹਾਡੀ ਫੀਡਬੈਕ ਅੰਤਿਮ ਡ੍ਰਾਫਟ ਯੋਜਨਾ ਨੂੰ ਆਕਾਰ ਦੇਣ ਵਿੱਚ ਮਦਦ ਕਰੇਗੀ, ਜੋ ਕਿ ਜੂਨ 2025 ਵਿੱਚ ਫੈਸਲੇ ਲਈ ਕੌਂਸਲ ਨੂੰ ਪੇਸ਼ ਕੀਤੀ ਜਾਵੇਗੀ। ਪ੍ਰਸਤਾਵਿਤ ਨਿਰਦੇਸ਼ਾਂ 'ਤੇ ਆਪਣੇ ਵਿਚਾਰ ਇਸ ਤਰ੍ਹਾਂ ਸਾਂਝੇ ਕਰੋ:
-
ਤੱਥ ਸ਼ੀਟ ਪੜ੍ਹ ਕੇ।
-
23 ਫਰਵਰੀ ਤੱਕ ਸਰਵੇਖਣ ਪੂਰਾ ਕਰ ਕੇ।
- ਓਪਨ ਹਾਊਸ ਜਾਂ ਔਨਲਾਈਨ ਜਾਣਕਾਰੀ ਸੈਸ਼ਨ ਵਿੱਚ ਸ਼ਾਮਲ ਹੋ ਕੇ:
- ਵਿਅਕਤੀਗਤ ਓਪਨ ਹਾਊਸ
- 7 ਫਰਵਰੀ: ਪੈਸੀਫਿਕ ਸੈਂਟਰ ਮਾਲ, ਰੌਬਸਨ/ਗ੍ਰੈਨਵਿਲ ਸਟ੍ਰੀਟ, ਦੁਪਹਿਰ ਬਾਅਦ 1:30 ਤੋਂ ਸ਼ਾਮ 4:00 ਵਜੇ ਤੱਕ
- 8 ਫਰਵਰੀ: ਪੈਸੀਫਿਕ ਸੈਂਟਰ ਮਾਲ, ਰੌਬਸਨ/ਗ੍ਰੈਨਵਿਲ ਸਟ੍ਰੀਟ, ਦੁਪਹਿਰ ਤੋਂ ਸ਼ਾਮ 5:30 ਵਜੇ ਤੱਕ
- ਔਨਲਾਈਨ ਜਾਣਕਾਰੀ ਸੈਸ਼ਨ (ਸਰਫਅੰਗਰੇਜ਼ੀ ਭਾਸ਼ਾ ਹੀ ਉਪਲਬਧਹ)
- 20 ਫਰਵਰੀ ਸ਼ਾਮ 6:00 ਤੋਂ 7:30 ਵਜੇ ਤੱਕ, ਸੈਸ਼ਨ ਲਈ 19 ਫਰਵਰੀ ਤੋਂ ਪਹਿਲਾਂ ਰਜਿਸਟਰ ਕਰੋ
- ਮੇਲਿੰਗ ਸੂਚੀ ਲਈ ਸਾਈਨ ਅੱਪ ਕਰਨਾ
![<span class="translation_missing" title="translation missing: en-US.projects.blog_posts.show.load_comment_text">Load Comment Text</span>](http://d2i63gac8idpto.cloudfront.net/assets/ajax-loader-transparent-aebc793d0064383ee6b1625bf3bb32532ec30a5c12bf9117066107d412119123.gif)
Thank you for your contribution!
Help us reach out to more people in the community
Share this with family and friends