Category ਪੰਜਾਬੀ Show all
-
ਪੰਜਾਬੀ - Punjabi
Share ਪੰਜਾਬੀ - Punjabi on Facebook Share ਪੰਜਾਬੀ - Punjabi on Twitter Share ਪੰਜਾਬੀ - Punjabi on Linkedin Email ਪੰਜਾਬੀ - Punjabi linkਵੈਨਕੂਵਰ ਵਿੱਚ ਨਿੱਜੀ ਤਿਆਰੀ
ਅਸੀਂ ਜਾਣਨਾ ਚਾਹੁੰਦੇ ਹਾਂ ਕਿ ਵੈਨਕੂਵਰ ਐਮਰਜੈਂਸੀਆਂ ਲਈ ਕਿਵੇਂ ਤਿਆਰੀ ਕਰਦਾ ਹੈ। ਤਿਆਰ ਹੋ ਜਾਂ ਤਿਆਰ ਨਹੀਂ, ਅਸੀਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ। ਨਿੱਜੀ ਤਿਆਰੀ ਸਰਵੇਖਣ ਨੂੰ ਪੂਰਾ ਕਰਕੇ ਆਪਣੇ ਵਿਚਾਰ ਸਾਂਝੇ ਕਰੋ।
ਤੁਹਾਡੇ ਵਿਚਾਰ ਭਵਿੱਖ ਵਿੱਚ ਜਨਤਕ ਸਿੱਖਿਆ ਅਤੇ ਐਮਰਜੈਂਸੀ ਲਈ ਤਿਆਰੀ ਦੇ ਪ੍ਰੋਗਰਾਮਾਂ ਨੂੰ ਆਕਾਰ ਦੇਣ ਵਿੱਚ ਮਦਦ ਕਰਨਗੇ। ਵੈਨਕੂਵਰ ਨੂੰ ਕਈ ਤਰ੍ਹਾਂ ਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਭੂਚਾਲ, ਤੀਬਰ ਮੌਸਮ ਅਤੇ ਹਨੇਰੀਆਂ। ਐਮਰਜੈਂਸੀ ਯੋਜਨਾ ਵਿੱਚ ਐਮਰਜੈਂਸੀ ਯੋਜਨਾਵਾਂ ਦੇ ਨਾਲ ਇਹਨਾਂ ਖ਼ਤਰਿਆਂ ਲਈ ਤਿਆਰੀ ਕਰਨਾ, ਇਹ ਜਾਣਨਾ ਕਿ ਜਾਣਕਾਰੀ ਲਈ ਕਿੱਥੇ ਜਾਣਾ ਹੈ, ਅਤੇ ਐਮਰਜੈਂਸੀ ਸਪਲਾਈਆਂ ਉਪਲਬਧ ਕਰਵਾਉਣਾ ਸ਼ਾਮਲ ਹੈ।
ਅਸੀਂ ਇਸ ਪ੍ਰੋਜੈਕਟ ਲਈ UBC ਦੇ ਡਿਜ਼ਾਸਟਰ ਰੈਜ਼ੀਲੈਂਸ ਰਿਸਰਚ ਨੈੱਟਵਰਕ ਨਾਲ ਭਾਈਵਾਲੀ ਕਰ ਰਹੇ ਹਾਂ। ਸਰਵੇਖਣ ਤੋਂ ਤੁਹਾਡੇ ਜਵਾਬਾਂ ਨੂੰ ਖੋਜ ਅਤੇ ਵਿਸ਼ਲੇਸ਼ਣ ਲਈ UBC ਦੇ ਡਿਜ਼ਾਸਟਰ ਰੈਜ਼ੀਲੈਂਸ ਰਿਸਰਚ ਨੈੱਟਵਰਕ ਨਾਲ ਸਾਂਝਾ ਕੀਤਾ ਜਾਵੇਗਾ। ਇਸ ਸਰਵੇਖਣ ਦੇ ਜਵਾਬਾਂ ਨੂੰ ਗੁੰਮਨਾਮ ਮੰਨਿਆ ਜਾਵੇਗਾ। ਇਸ ਡੇਟਾ ਵਿੱਚ ਤੁਹਾਡੀ ਕੋਈ ਵੀ ਨਿੱਜੀ ਜਾਣਕਾਰੀ ਸ਼ਾਮਲ ਨਹੀਂ ਹੋਵੇਗੀ ਜਿਵੇਂ ਕਿ ਤੁਹਾਡਾ ਨਾਮ ਜਾਂ ਈਮੇਲ ਪਤਾ, ਭਾਵੇਂ ਤੁਸੀਂ ਇਹ ਸਾਨੂੰ ਦਿੱਤਾ ਹੋਵੇ। ਵੈਨਕੂਵਰ ਸਿਟੀ ਦਾ ਨਿੱਜਤਾ ਬਿਆਨ ਪੜ੍ਹੋ।
ਸ਼ਾਮਲ ਹੋਣ ਦਾ ਤਰੀਕਾ:
- ਇਸ ਬਾਰੇ ਹੋਰ ਜਾਣੋ ਕਿ ਵੈਨਕੂਵਰ ਐਮਰਜੈਂਸੀ ਲਈ ਕਿਵੇਂ ਤਿਆਰ ਕਰਦਾ ਹੈ | ਸਿਟੀ ਆਫ਼ ਵੈਨਕੂਵਰ
- ਸ਼ੁੱਕਰਵਾਰ, 15 ਨਵੰਬਰ ਦੇ ਅੰਤ ਤੱਕ ਸਰਵੇਖਣ ਨੂੰ ਪੂਰਾ ਕਰੋ।
- ਇਸ ਮੌਕੇ ਨੂੰ ਆਪਣੇ ਨੈੱਟਵਰਕਾਂ ਨਾਲ ਸਾਂਝਾ ਕਰੋ!
ਅਗਲੇ ਪੜਾਅ:
ਇਸ ਸਰਵੇਖਣ ਦੇ ਨਤੀਜੇ 2025 ਦੇ ਸ਼ੁਰੂ ਵਿੱਚ ਜਾਰੀ ਕੀਤੇ ਜਾਣਗੇ।
ਇਹ ਸਰਵੇਖਣ ਵੈਨਕੂਵਰ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੀਆਂ ਜਨਤਕ ਸਿੱਖਿਆ ਯੋਜਨਾਵਾਂ ਦੇ ਅੱਪਡੇਟ ਬਾਰੇ ਸੂਚਿਤ ਕਰੇਗਾ।