ਪੰਜਾਬੀ ਜਾਣਕਾਰੀ | Phase 2 | Information in Punjabi

ਵੈਨਕੂਵਰ ਪਾਰਕਸ ਅਤੇ ਮਨੋਰੰਜਨ ਬੋਰਡ ਅਗਲੇ 10 ਸਾਲਾਂ ਵਿੱਚ ਸ਼ਹਿਰ ਦੇ ਖੇਡ ਦੇ ਮੈਦਾਨ ਬਣਾਉਣ ਅਤੇ ਉਹਨਾਂ ਨੂੰ ਤਾਜ਼ਾ ਕਰਨ ਲਈ ਇੱਕ ਵੱਡੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ। ਸਪੋਰਟਸ ਫੀਲਡ ਰਣਨੀਤੀ ਸਾਡੇ ਮੈਦਾਨਾਂ ਦੀ ਮੌਜੂਦਾ ਸਥਿਤੀ ਨੂੰ ਸਮਝਣ ਅਤੇ ਭਵਿੱਖ ਲਈ ਪ੍ਰਭਾਵਸ਼ਾਲੀ ਢੰਗ ਨਾਲ ਯੋਜਨਾ ਬਣਾਉਣ ਵਿੱਚ ਸਾਡੀ ਮਦਦ ਕਰੇਗੀ।

ਅਸੀਂ ਇਸ ਸਮੇਂ ਕੰਮ ਦੇ ਦੂਜੇ ਪੜਾਅ ਵਿੱਚ ਹਾਂ। ਅਸੀਂ ਇਸ 'ਤੇ ਤੁਹਾਡੀ ਫੀਡਬੈਕ ਚਾਹੁੰਦੇ ਹਾਂ:

  • ਡ੍ਰਾਫਟ ਰਣਨੀਤੀ ਦੀਆਂ ਬੁਨਿਆਦਾਂ ਜਿਨ੍ਹਾਂ ਵਿੱਚ ਸ਼ਾਮਲ ਹਨ:
    • ਮਾਰਗਦਰਸ਼ਕ ਸਿਧਾਂਤ
    • ਮੁੱਖ ਦਿਸ਼ਾ-ਨਿਰਦੇਸ਼
  • ਡ੍ਰਾਫਟ ਸਾਈਟ ਚੋਣ ਮਾਪਦੰਡ ਜਿਸ ਨੂੰ ਸੰਭਾਵੀ ਅੱਪਗ੍ਰੇਡ ਜਾਂ ਨਵੇਂ ਖੇਡ ਦੇ ਮੈਦਾਨ ਲਈ ਸਾਈਟਾਂ ਦੀ ਪਛਾਣ ਕਰਨ ਅਤੇ ਤਰਜੀਹ ਦੇਣ ਲਈ ਵਰਤਿਆ ਜਾਵੇਗਾ


2023 ਦੀਆਂ ਗਰਮੀਆਂ ਵਿੱਚ ਪੜਾਅ 3 ਦਾ ਕੰਮ ਹੋਵੇਗਾ। ਕੰਮ ਦਾ ਇਹ ਅੰਤਮ ਪੜਾਅ ਰਣਨੀਤੀ ਨੂੰ ਲਾਗੂ ਕਰਨ ਦੀ ਯੋਜਨਾ 'ਤੇ ਰਾਏ ਮੰਗੇਗਾ ਜਿਸ ਵਿੱਚ ਸੰਭਾਵੀ ਤਰਜੀਹੀ ਪ੍ਰੋਜੈਕਟਾਂ ਦੀ ਪਛਾਣ ਕੀਤੀ ਜਾਵੇਗੀ। ਵਧੇਰੇ ਵਿਸਤ੍ਰਿਤ ਸਿਫ਼ਾਰਸ਼ਾਂ 'ਤੇ ਵੀ ਫੀਡਬੈਕ ਇਕੱਠੀ ਕੀਤੀ ਜਾਵੇਗੀ।

ਕਿਰਪਾ ਕਰਕੇ ਸਾਡੇ ਪੜਾਅ 2 ਸਰਵੇਖਣ ਵਿੱਚ ਹਿੱਸਾ ਲੈ ਕੇ ਆਪਣੇ ਵਿਚਾਰ ਸਾਂਝੇ ਕਰੋ। ਕਿਰਪਾ ਕਰਕੇ ਪੰਨੇ ਦੇ ਸਿਖਰਲੇ-ਸੱਜੇ ਪਾਸੇ ਸਥਿਤ ਆਟੋਮੈਟਿਕ ਅਨੁਵਾਦ ਟੂਲ ਦੀ ਵਰਤੋਂ ਕਰੋ।

Categories: Punjabi
Share ਪੰਜਾਬੀ ਜਾਣਕਾਰੀ | Phase 2 | Information in Punjabi on Facebook Share ਪੰਜਾਬੀ ਜਾਣਕਾਰੀ | Phase 2 | Information in Punjabi on Twitter Share ਪੰਜਾਬੀ ਜਾਣਕਾਰੀ | Phase 2 | Information in Punjabi on Linkedin Email ਪੰਜਾਬੀ ਜਾਣਕਾਰੀ | Phase 2 | Information in Punjabi link

Consultation has concluded

<span class="translation_missing" title="translation missing: en-US.projects.blog_posts.show.load_comment_text">Load Comment Text</span>