To add a pin, begin by selecting a category
- ਰੈਸਟੋਰੈਂਟ, ਕੈਫੇ, ਅਤੇ ਖਾਣਿਆਂ ਦੀਆਂ ਹੋਰ ਸੇਵਾਵਾਂ: ਉਹ ਸਥਾਨ ਕਿੱਥੇ ਹਨ/ਸਨ ਜਿੱਥੇ ਤੁਸੀਂ ਬਾਹਰ ਖਾਣ ਜਾਂਦੇ ਹੋ, ਟੇਕਆਊਟ ਆਰਡਰ ਕਰਦੇ ਹੋ, ਮਠਿਆਈਆਂ ਲੈਂਦੇ ਹੋ, ਜਾਂ ਕੋਈ ਪੀਣ ਵਾਲੀ ਚੀਜ਼ ਲੈਂਦੇ ਹੋ? ਕਿਰਪਾ ਕਰਕੇ ਧਿਆਨ ਦਿਓ ਕਿ ਇਹ ਗਰੋਸਰੀ ਖਰੀਦਣ ਤੋਂ ਵੱਖਰਾ ਹੈ।
- ਗਰੋਸਰੀ ਸਟੋਰ ਅਤੇ ਸਟਾਲ: ਤੁਸੀਂ ਆਪਣੀ ਗਰੋਸਰੀ ਕਿੱਥੋਂ ਲੈਣਾ ਪਸੰਦ ਕਰਦੇ ਹੋ/ ਕਰਦੇ ਸੀ? ਕਿਹੜੇ ਸਟੋਰਾਂ ਵਿੱਚ ਉਹ ਸੱਭਿਆਚਾਰਕ ਸਾਮੱਗਰੀ ਹੈ ਜੋ ਤੁਸੀਂ ਪਸੰਦ ਕਰਦੇ ਹੋ? ਤੁਹਾਡੇ ਕੋਈ ਮਨਪਸੰਦ ਗਰੋਸਰੀ ਸਟੋਰ ਕਿਹੜੇ ਸਨ ਜੋ ਬੰਦ ਹੋ ਗਏ?
- ਸਮਾਜਿਕ ਰਿਵਾਜ ਅਤੇ ਸਮਾਗਮ: ਤੁਸੀਂ ਆਪਣੇ ਦੋਸਤਾਂ, ਪਰਿਵਾਰ, ਜਾਂ ਆਪਣੇ ਭਾਈਚਾਰੇ ਨਾਲ ਕਿੱਥੇ ਸਮਾਂ ਬਿਤਾਉਂਦੇ ਹੋ/ਸੀ? ਕੀ ਕੋਈ ਖਾਸ ਸਮਾਗਮ, ਤਿਉਹਾਰ, ਇਕੱਠ, ਜਾਂ ਮਿਲਣ ਵਾਲੀਆਂ ਥਾਵਾਂ ਹਨ ਜਿੱਥੇ ਤੁਸੀਂ ਸਮਾਜਿਕ ਮੰਤਵਾਂ ਲਈ ਜਾਂਦੇ ਹੋ?
- ਸੱਭਿਆਚਾਰ ਸਿੱਖਣ ਅਤੇ ਅਭਿਆਸ ਕਰਨ ਦੀ ਥਾਂ, ਕਲਾ ਅਤੇ ਹੁਨਰਮੰਦੀ: ਤੁਸੀਂ ਬੋਲੀਆਂ, ਰੀਤੀ-ਰਿਵਾਜ, ਸੱਭਿਆਚਾਰਕ ਸੰਗੀਤ, ਸੱਭਿਆਚਾਰਕ ਨਾਚ ਸਿੱਖਣ ਅਤੇ ਇਨ੍ਹਾਂ ਦਾ ਅਭਿਆਸ ਕਰਨ, ਭਾਈਚਾਰੇ ਦਾ ਇਤਿਹਾਸ ਸਿੱਖਣ, ਜਾਂ ਸੱਭਿਆਚਾਰਕ ਕਲਾ ਦੇ ਹੋਰ ਰੂਪਾਂ ਦਾ ਅਭਿਆਸ ਕਰਨ ਲਈ ਕਿੱਥੇ ਜਾਂਦੇ ਹੋ/ਸੀ?
- ਪਰਚੂਨ ਵੇਚਣ ਵਾਲੀਆਂ ਦੁਕਾਨਾਂ ਅਤੇ ਪੇਸ਼ੇਵਰ ਸੇਵਾਵਾਂ: ਤੁਸੀਂ ਘਰੇਲੂ ਸਮਾਨ, ਕੱਪੜਾ, ਰਵਾਇਤੀ ਕੱਪੜੇ, ਸੱਭਿਆਚਾਰਕ ਗਹਿਣੇ ਖਰੀਦਣ, ਕੱਪੜੇ ਠੀਕ ਕਰਵਾਉਣ, ਸੈਲੂਨ ਜਾਣ, ਜਾਂ ਹੋਰ ਸੱਭਿਆਚਾਰਕ ਵਸਤਾਂ ਖਰੀਦਣ ਲਈ ਕਿੱਥੇ ਜਾਂਦੇ ਹੋ/ਸੀ?
- ਯਾਦਗਾਰੀ ਚਿੰਨ੍ਹ, ਪਲੈਕਸ, ਜਨਤਕ ਕਲਾ, ਦੀਵਾਰ-ਚਿੱਤਰ, ਅਤੇ ਨਾਮਵਰ ਸਥਾਨ: ਉਹ ਕਿਹੜੀਆਂ ਥਾਵਾਂ ਹਨ/ਸਨ ਜੋ ਤੁਹਾਡੇ, ਤੁਹਾਡੇ ਦੋਸਤਾਂ, ਅਤੇ ਤੁਹਾਡੇ ਭਾਈਚਾਰੇ ਲਈ ਦੱਖਣੀ ਏਸ਼ੀਅਨ ਕਹਾਣੀਆਂ ਨੂੰ ਯਾਦ ਕਰਨ ਅਤੇ ਜਸ਼ਨ ਮਨਾਉਣ ਲਈ ਅਰਥਪੂਰਨ ਹਨ?
- ਧਾਰਮਿਕ ਦਸਤੂਰ: ਤੁਸੀਂ ਆਪਣੇ ਧਾਰਮਿਕ ਦਸਤੂਰਾਂ ਲਈ ਅਤੇ ਆਪਣੀ ਸ਼ਰਧਾ ਪ੍ਰਗਟ ਕਰਨ ਲਈ ਕਿੱਥੇ ਜਾਂਦੇ ਹੋ/ਸੀ?
- ਪਾਰਕ, ਪਲਾਜ਼ੇ, ਤੁਰਨ ਲਈ ਰਸਤੇ, ਖੁੱਲ੍ਹੀਆਂ ਥਾਵਾਂ: ਉਹ ਕਿਹੜੀਆਂ ਬਾਹਰੀ ਥਾਵਾਂ ਹਨ/ਸਨ ਜਿੱਥੇ ਤੁਸੀਂ ਨੇਮ ਨਾਲ ਜਾਂਦੇ ਹੋ? ਕੀ ਕੋਈ ਪਾਰਕ, ਬੈਂਚ, ਜਾਂ ਰਸਤਾ ਹੈ ਜਿਸਦੀ ਤੁਸੀਂ ਅਕਸਰ ਵਰਤੋਂ ਕਰਦੇ ਹੋ?
- ਕਮਿਊਨਟੀ ਸੇਵਾਵਾਂ ਜਿਨ੍ਹਾਂ ਵਿੱਚ ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀਆਂ ਸੰਸਥਾਵਾਂ ਵੀ ਸ਼ਾਮਲ ਹਨ: ਕੀ ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀਆਂ ਕੋਈ ਮਹੱਤਵਪੂਰਨ, ਸਮਾਜਿਕ ਜਾਂ ਪਰਿਵਾਰਾਂ ਲਈ ਸੇਵਾਵਾਂ ਹਨ ਜਿਨ੍ਹਾਂ 'ਤੇ ਤੁਸੀਂ ਨਿਰਭਰ ਕਰਦੇ ਹੋ ਜਾਂ ਕਰਦੇ ਸੀ? (ਖੇਡਾਂ, ਚਾਇਲਡਕੇਅਰ, ਕਮਿਊਨਟੀ ਸੈਂਟਰ...)
- ਵਿਸ਼ੇਸ਼/ਹੋਰ: ਕੀ ਕੋਈ ਵਿਸ਼ੇਸ਼ ਥਾਂ ਹੈ ਜੋ ਸਾਡੀਆਂ ਸ਼੍ਰੇਣੀਆਂ ਵਿੱਚ ਫਿੱਟ ਨਹੀਂ ਹੁੰਦੀ? ਇਸ ਥਾਂ ਨੂੰ ਕਿਹੜੀ ਚੀਜ਼ ਵਿਸ਼ੇਸ਼ ਬਣਾਉਂਦੀ ਹੈ ਜਾਂ ਬਣਾਉਂਦੀ ਸੀ?