Category ਪੰਜਾਬੀ Show all
-
ਪੰਜਾਬੀ - Punjabi
Share ਪੰਜਾਬੀ - Punjabi on Facebook Share ਪੰਜਾਬੀ - Punjabi on Twitter Share ਪੰਜਾਬੀ - Punjabi on Linkedin Email ਪੰਜਾਬੀ - Punjabi linkਸੰਯੁਕਤ ਰਾਸ਼ਟਰ ਮਨੁੱਖੀ ਵਸੇਬਾ ਪ੍ਰੋਗਰਾਮ (United Nations Human Settlements Programme) (UN-Habitat) ਨੇ ਵੈਨਕੂਵਰ ਨੂੰ ਦੁਨੀਆ ਭਰ ਦੇ 11 ਸ਼ਹਿਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਜੀਵਨ ਦੀ ਗੁਣਵੱਤਾ ਨੂੰ ਮਾਪਣ ਦੇ ਪ੍ਰਯੋਗੀ ਪ੍ਰੋਜੈਕਟ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ। UN-Habitat ਦੀ ਜੀਵਨ ਦੀ ਗੁਣਵੱਤਾ ਪਹਿਲਕਦਮੀ ਸ਼ਹਿਰਾਂ ਵਿੱਚ ਜੀਵਨ ਦੀ ਗੁਣਵੱਤਾ ਨੂੰ ਮਾਪਣ ਲਈ ਇੱਕ ਨਵਾਂ ਸਾਧਨ ਵਿਕਸਿਤ ਕਰ ਰਹੀ ਹੈ।
ਪ੍ਰੋਜੈਕਟ ਦਾ ਸਮਰਥਨ ਕਰਨ ਲਈ, ਸਿਟੀ ਨਿਵਾਸੀਆਂ ਨੂੰ ਇੱਕ ਸਰਵੇਖਣ ਪੂਰਾ ਕਰਨ ਲਈ ਕਹਿ ਰਿਹਾ ਹੈ। ਸਰਵੇਖਣ ਵਿੱਚ ਵੈਨਕੂਵਰ ਵਿੱਚ ਵਸਨੀਕਾਂ ਦੇ ਜੀਵਨ ਦੀ ਗੁਣਵੱਤਾ ਦੇ ਅਨੁਭਵ ਬਾਰੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਜਨਤਕ ਸੇਵਾਵਾਂ ਅਤੇ ਸਥਾਨਾਂ ਨਾਲ ਉਹਨਾਂ ਦੀ ਸੰਤੁਸ਼ਟੀ ਦੇ ਪੱਧਰ ਸ਼ਾਮਲ ਹੈ। ਵੈਨਕੂਵਰ ਸਿਟੀ ਦੁਆਰਾ ਮੁਹੱਈਆ ਕੀਤੀਆਂ ਗਈਆਂ ਸੇਵਾਵਾਂ ਤੋਂ ਇਲਾਵਾ, ਸਰਵੇਖਣ ਵਿੱਚ ਹੋਰ ਏਜੰਸੀਆਂ ਦੁਆਰਾ ਮੁਹੱਈਆ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਸਵਾਲ ਸ਼ਾਮਲ ਹਨ, ਜਿਵੇਂ ਕਿ ਜਨਤਕ ਆਵਾਜਾਈ, ਸਿਹਤ ਸੰਭਾਲ, ਜਾਂ ਸਕੂਲ। ਇਹ ਸਵਾਲ ਸਾਰੇ ਪ੍ਰਯੋਗੀ ਸ਼ਹਿਰਾਂ ਵਿੱਚ ਜੀਵਨ ਦੀ ਗੁਣਵੱਤਾ ਦੇ ਵਿਆਪਕ ਅਨੁਭਵਾਂ ਦਾ ਮਿਆਰੀ ਅਧਾਰ ਤਿਆਰ ਕਰਨ ਲਈ ਪੁੱਛੇ ਜਾ ਰਹੇ ਹਨ।
ਇਸ ਸਰਵੇਖਣ ਵਿੱਚ ਭਾਗ ਲੈ ਕੇ, ਜਵਾਬਦਾਤਾ ਸਿਟੀ ਸਟਾਫ਼ ਦੀ ਇਹ ਸਮਝਣ ਵਿੱਚ ਮਦਦ ਕਰਨਗੇ ਕਿ ਵੈਨਕੂਵਰ ਵਿੱਚ ਵੱਖ-ਵੱਖ ਭਾਈਚਾਰੇ ਸਿਟੀ ਨੂੰ ਕਿਵੇਂ ਅਨੁਭਵ ਕਰਦੇ ਹਨ, ਅਤੇ ਸ਼ਹਿਰ ਹਰ ਕਿਸੇ ਨੂੰ ਉੱਚ ਗੁਣਵੱਤਾ ਵਾਲੇ ਜੀਵਨ ਦਾ ਆਨੰਦ ਮਾਣਨ ਦੇ ਜ਼ਿਆਦਾ ਯੋਗ ਕਿਵੇਂ ਬਣਾ ਸਕਦਾ ਹੈ। ਵੈਨਕੂਵਰ ਆਪਣੀ ਸਮੁੱਚੀ ਸਮਾਜਿਕ ਸਥਿਰਤਾ ਯੋਜਨਾ ਦੇ ਰੂਪ ਵਿੱਚ ਆਪਣੀ ਹੈਲਥੀ ਸਿਟੀ ਰਣਨੀਤੀ (ਸਿਹਤਮੰਦ ਸ਼ਹਿਰ ਰਣਨੀਤੀ) ਨੂੰ ਅੱਪਡੇਟ ਕਰ ਰਿਹਾ ਹੈ ਅਤੇ ਇਸ ਸਰਵੇਖਣ ਤੋਂ ਫੀਡਬੈਕ ਮੁੱਖ ਮੁੱਦਿਆਂ ਅਤੇ ਮੌਕਿਆਂ ਨੂੰ ਸਮਝਣ ਵਿੱਚ ਮਦਦ ਕਰੇਗੀ। ਜਵਾਬ ਦੁਨੀਆ ਭਰ ਵਿੱਚ ਜੀਵਨ ਦੀ ਗੁਣਵੱਤਾ ਨੂੰ ਸਮਝਣ ਲਈ ਤਿਆਰ ਕੀਤੇ ਗਏ ਸੰਯੁਕਤ ਰਾਸ਼ਟਰ ਦੇ ਨਵੇਂ ਟੂਲ ਦਾ ਨਿਰਮਾਣ ਕਰਨ ਵਿੱਚ ਵੀ ਯੋਗਦਾਨ ਪਾਉਣਗੇ।
ਸ਼ਾਮਲ ਹੋਣ ਦਾ ਤਰੀਕਾ:
- UN-Habitat ਦੀ ਜੀਵਨ ਦੀ ਗੁਣਵੱਤਾ ਪਹਿਲਕਦਮੀ ਬਾਰੇ ਹੋਰ ਜਾਣੋ
- ਮੰਗਲਵਾਰ, 1 ਅਕਤੂਬਰ ਦਿਨ ਦੇ ਅੰਤ ਤੱਕ ਸਰਵੇਖਣ ਨੂੰ ਪੂਰਾ ਕਰੋ
- ਇਸ ਮੌਕੇ ਨੂੰ ਆਪਣੇ ਨੈੱਟਵਰਕਾਂ ਨਾਲ ਸਾਂਝਾ ਕਰੋ!
ਅਗਲੇ ਪੜਾਅ:
- ਇਸ ਸਰਵੇਖਣ ਦੇ ਨਤੀਜੇ 2024 ਦੇ ਅਖੀਰ ਵਿੱਚ ਜਾਰੀ ਕੀਤੇ ਜਾਣਗੇ।
- ਸਰਵੇਖਣ 2025 ਵਿੱਚ ਵੈਨਕੂਵਰ ਦੀ ਹੈਲਥੀ ਸਿਟੀ ਰਣਨੀਤੀ ਲਈ ਇੱਕ ਅੱਪਡੇਟ ਤਿਆਰ ਕਰਨ ਵਿੱਚ ਮਦਦ ਕਰੇਗਾ।