ਮਈ 2023 ਸੋਧਿਆ ਪ੍ਰਸਤਾਵ (Punjabi)
ਫਰਵਰੀ 2023 ਦੌਰਾਨ ਜਨਤਕ ਸ਼ਮੂਲੀਅਤ ਮਲਟੀਪਲੈਕਸ ਧਾਰਨਾ ਲਈ ਅਤੇ ਮੌਜੂਦਾ ਜ਼ੋਨਿੰਗ ਨਿਯਮਾਂ ਨੂੰ ਸਰਲ ਅਤੇ ਇਕਸਾਰ ਕਰਨ ਲਈ ਤਬਦੀਲੀਆਂ ਵਾਸਤੇ ਮਜ਼ਬੂਤ ਸਮਰਥਨ ਦਰਸਾਉਂਦੀ ਹੈ। ਹੇਠਾਂ ਸ਼ਮੂਲੀਅਤ ਦਾ ਸਾਰ ਵੇਖੋ।
ਸਟਾਫ਼ ਨੇ ਘੱਟ ਘਣਤਾ ਵਾਲੇ ਖੇਤਰਾਂ (RS ਜ਼ੋਨਾਂ) ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਜਨਤਕ ਅਤੇ ਉਦਯੋਗ ਦੀ ਫੀਡਬੈਕ 'ਤੇ ਵਿਚਾਰ ਕੀਤਾ ਹੈ ਅਤੇ ਪ੍ਰਸਤਾਵ ਨੂੰ ਸੋਧਣ ਲਈ ਪਿਛਲੇ ਕੁਝ ਮਹੀਨਿਆਂ ਵਿੱਚ ਹੋਰ ਵਿਸ਼ਲੇਸ਼ਣ ਪੂਰਾ ਕੀਤਾ ਹੈ। ਸੋਧੇ ਹੋਏ ਪ੍ਰਸਤਾਵ 'ਤੇ ਪਤਝੜ ਵਿੱਚ ਕਾਉਂਸਿਲ ਦੁਆਰਾ ਵਿਚਾਰ ਕੀਤਾ ਜਾਵੇਗਾ।
ਮਿਸਿੰਗ ਮਿਡਲ ਹਾਊਸਿੰਗ ਨੂੰ ਸ਼ਾਮਲ ਕਰਨਾ: ਮਲਟੀਪਲੈਕਸ
- ਜ਼ਿਆਦਾਤਰ RS ਲਾਟਾਂ 'ਤੇ 3-6 ਯੂਨਿਟਾਂ ਵਾਲੇ ਮਲਟੀਪਲੈਕਸਾਂ ਨੂੰ ਇਜਾਜ਼ਤ ਦੇਣੀ।
- ਸਟੈਂਡਰਡ ਲਾਟ 'ਤੇ 4 ਯੂਨਿਟਾਂ, ਵੱਡੇ ਲਾਟ 'ਤੇ 6 ਯੂਨਿਟਾਂ, ਅਤੇ 100% ਕਿਰਾਏ 'ਤੇ ਰਿਹਾਇਸ਼ ਪ੍ਰਦਾਨ ਕਰਨ ਵਾਲੇ ਵੱਡੇ ਲਾਟਾਂ 'ਤੇ 8 ਯੂਨਿਟਾਂ ਦੀ ਇਜਾਜ਼ਤ ਹੈ।
- ਮਲਟੀਪਲੈਕਸ ਲਈ ਵੱਧ ਤੋਂ ਵੱਧ ਫਲੋਰ ਸਪੇਸ ਅਨੁਪਾਤ (FSR) 1.0 FSR ਹੈ।
- ਉਦਾਹਰਨ: 4,000 ਵਰਗ ਫੁੱਟ ਦਾ ਲਾਟ 4,000 ਵਰਗ ਫੁੱਟ ਉਸਾਰੀ ਕਰ ਸਕਦਾ ਹੈ। (FSR, ਲਾਟ ਦੇ ਆਕਾਰ ਦੇ ਸੰਬੰਧ ਵਿੱਚ ਇਮਾਰਤ ਦਾ ਫਲੋਰ ਖੇਤਰ ਹੁੰਦਾ ਹੈ।)
- ਬਹੁਤ ਸਾਰੇ ਡਿਜ਼ਾਈਨ ਵਿਕਲਪ ਉਪਲਬਧ ਹੋਣਗੇ, ਜਿਨ੍ਹਾਂ ਵਿੱਚ ਸਿੰਗਲ ਬਿਲਡਿੰਗ ਜਾਂ ਵਿਹੜੇ ਦੇ ਫਾਰਮੈਟ ਅਤੇ ਸਾਰੇ ਜ਼ਮੀਨ ਦੇ ਉੱਪਰ ਜਾਂ ਅੰਸ਼ਕ ਬੇਸਮੈਂਟ ਸ਼ਾਮਲ ਹਨ।
- ਵਾਹਨ ਪਾਰਕਿੰਗ ਦੀ ਲੋੜ ਨਹੀਂ ਹੈ, ਪਰ ਲਾਟ ਦੇ ਪਿਛਲੇ ਪਾਸੇ ਪ੍ਰਦਾਨ ਕੀਤੀ ਜਾ ਸਕਦੀ ਹੈ।
- ਇਹ ਰਿਹਾਇਸ਼ ਉਹਨਾਂ ਪਰਿਵਾਰਾਂ ਲਈ ਤਿਆਰ ਕੀਤੀ ਗਈ ਹੈ ਜੋ ਅਜਿਹਾ ਘਰ ਖਰੀਦਣਾ ਚਾਹੁੰਦੇ ਹਨ, ਜਿਸਦਾ ਔਸਤ ਯੂਨਿਟ ਆਕਾਰ ਲਗਭਗ 1,000 ਵਰਗ ਫੁੱਟ ਹੋਵੇਗਾ।
- ਵਾਧੂ ਇਕਾਈਆਂ ਅਤੇ ਫਲੋਰ ਏਰੀਆ ਦੇ ਨਤੀਜੇ ਵਜੋਂ ਜ਼ਮੀਨ ਦੇ ਮੁੱਲ ਵਿੱਚ ਵਾਧੇ ਨੂੰ ਸੀਮਿਤ ਕਰਨ ਲਈ, ਮਲਟੀਪਲੈਕਸ ਐਪਲੀਕੇਸ਼ਨਾਂ ਵਿੱਚ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਦੀ ਲੋੜ ਹੋਵੇਗੀ:
- ਚਾਰਜ ਦਾ ਭੁਗਤਾਨ ਕਰਨਾ (ਰੇਟ ਜੂਨ ਵਿੱਚ ਪ੍ਰਦਾਨ ਕੀਤਾ ਜਾਵੇਗਾ)।
- 1 ਮਾਰਕੀਟ ਰੇਟ ਤੋਂ ਹੇਠਾਂ ਘਰ ਦੀ ਮਾਲਕੀ ਵਾਲੀ ਯੂਨਿਟ (BC ਹਾਊਸਿੰਗ AHOP) ਪ੍ਰਦਾਨ ਕਰਨਾ।
- 100% ਸੁਰੱਖਿਅਤ ਮਾਰਕੀਟ ਰੈਂਟਲ ਪ੍ਰਦਾਨ ਕਰਨਾ (ਇਕਰਾਰਨਾਮੇ ਦੀ ਲੋੜ ਹੈ)।
- ਮਲਟੀਪਲੈਕਸਾਂ ਲਈ ਲਾਗਤ ਖਰਚੇ ਅਤੇ ਮਾਰਕੀਟ ਰੇਟ ਤੋਂ ਹੇਠਾਂ ਹਾਊਸਿੰਗ ਵਿਕਲਪ (BMHO) ਬਾਰੇ ਜਾਣਕਾਰੀ ਜੂਨ ਵਿੱਚ ਉਪਲਬਧ ਹੋਵੇਗੀ।
ਜ਼ੋਨਿੰਗ ਨਿਯਮਾਂ ਨੂੰ ਸਰਲ ਬਣਾਉਣਾ
ਸ਼ਹਿਰ ਸਾਰੇ RS ਜ਼ੋਨ ਵਿੱਚ ਲੋੜਾਂ ਨੂੰ ਮਿਆਰੀ ਬਣਾਉਣ, ਬਿਨੈਕਾਰਾਂ ਲਈ ਸਪਸ਼ਟਤਾ ਵਿੱਚ ਸੁਧਾਰ ਕਰਨ, ਪਰਮਿਟ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਨਵੇਂ ਮਲਟੀਪਲੈਕਸਾਂ 'ਤੇ ਪ੍ਰਕਿਰਿਆ ਕਰਨ ਦੀ ਸਮਰੱਥਾ ਬਣਾਉਣ ਲਈ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ, ਸ਼ਹਿਰ ਹਾਊਸਿੰਗ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਦੇਣ ਦੇ ਤਰੀਕਿਆਂ ਦੀ ਤਲਾਸ਼ ਕਰ ਰਿਹਾ ਹੈ ਜੋ ਕਿਫਾਇਤੀ-ਰਹਿਣਯੋਗਤਾ ਨੂੰ ਬਿਹਤਰ ਬਣਾਉਣ ਅਤੇ ਸਾਡੇ ਜਲਵਾਯੂ ਟੀਚਿਆਂ ਨੂੰ ਸੰਬੋਧਿਤ ਕਰਨ ਲਈ ਸਾਡੇ ਉਦੇਸ਼ਾਂ ਨਾਲ ਬਿਹਤਰ ਢੰਗ ਨਾਲ ਮੇਲ ਖਾਂਦੇ ਹਨ।
ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ, ਹੇਠਾਂ ਦਿੱਤੀਆਂ ਤਬਦੀਲੀਆਂ ਪ੍ਰਸਤਾਵਿਤ ਹਨ:
- ਇਕਸਾਰ ਬਿਲਡਿੰਗ ਪਲੇਸਮੈਂਟ, ਉਚਾਈ, ਵਰਤੋਂ ਅਤੇ ਫਲੋਰ ਏਰੀਆ ਨਿਯਮ ਪ੍ਰਦਾਨ ਕਰਨਾ।
- ਉਚਾਈ, ਫਲੋਰ ਏਰੀਆ ਅਤੇ ਲੋੜੀਂਦੇ ਯਾਰਡਾਂ ਲਈ ਗੁੰਝਲਦਾਰ ਗਣਨਾਵਾਂ ਨੂੰ ਸਧਾਰਨ ਅਤੇ ਸਪੱਸ਼ਟ ਲੋੜਾਂ ਨਾਲ ਬਦਲਣਾ।
- ਮਕਾਨਾਂ ਲਈ ਡਿਜ਼ਾਈਨ ਦਿਸ਼ਾ-ਨਿਰਦੇਸ਼ਾਂ ਨੂੰ ਹਟਾਓਣਾ ਅਤੇ ਡਿਜ਼ਾਈਨ ਨਿਯਮਾਂ ਦੀ ਮਾਤਰਾ ਨੂੰ ਘਟਾਓਣਾ।
- ਨਵੇਂ ਘਰ ਦੇ ਸਾਰੇ ਫਲੋਰ ਏਰੀਆ ਨੂੰ ਜ਼ਮੀਨ ਤੋਂ ਉੱਪਰ ਬਣਾਉਣ ਦੀ ਇਜਾਜ਼ਤ ਦੇਣਾ (ਜ਼ਮੀਨ ਤੋਂ ਉੱਪਰ ਦੀਆਂ ਪਾਬੰਦੀਆਂ ਨੂੰ ਖਤਮ ਕਰਨਾ)।
- ਨਵੇਂ ਘਰ ਦਾ ਆਕਾਰ ਨੂੰ 0.70 ਫਲੋਰ ਸਪੇਸ ਰੇਸ਼ੋ (FSR) ਤੋਂ ਘਟਾ ਕੇ 0.6 FSR ਕਰਨਾ। (FSR, ਲਾਟ ਦੇ ਆਕਾਰ ਦੇ ਸੰਬੰਧ ਵਿੱਚ ਇਮਾਰਤ ਦਾ ਫਲੋਰ ਖੇਤਰ ਹੁੰਦਾ ਹੈ।)
- ਲੇਨਵੇਅ ਹਾਊਸ ਦੇ ਆਕਾਰ ਨੂੰ 0.16 FSR ਤੋਂ 0.25 FSR ਤੱਕ ਵਧਾਓਣਾ।
- ਬੇਸਮੈਂਟ ਦੀ ਡੂੰਘਾਈ ਨੂੰ 5 ਫੁੱਟ ਤੋਂ 4 ਫੁੱਟ ਤੱਕ ਘਟਾਓਣਾ।
- 9 RS ਜ਼ੋਨਾਂ ਨੂੰ ਇੱਕ ਸਿੰਗਲ RS ਜ਼ੋਨ ਵਿੱਚ ਮਿਲਾਉਣਾ(ਉੱਪਰ ਦੱਸੀਆਂ ਗਈਆਂ ਤਬਦੀਲੀਆ ਦੁਆਰਾ ਸੰਭਵ ਬਣਾਇਆ ਗਿਆ ਹੈ)।
ਜਨਤਕ ਸੁਣਵਾਈ ਹੋ ਜਾਣ ਤੱਕ ਸਟਾਫ਼ ਸਾਈਟ-ਵਿਸ਼ੇਸ਼ ਲਾਟਾਂ 'ਤੇ ਸਲਾਹ ਨਹੀਂ ਦੇ ਸਕੇਗਾ। ਜੇਕਰ ਕਾਉਂਸਿਲ ਘੱਟ ਘਣਤਾ ਵਾਲੇ ਖੇਤਰਾਂ (RS ਜ਼ੋਨਾਂ) ਵਿੱਚ ਮਲਟੀਪਲੈਕਸਾਂ ਨੂੰ ਇਜਾਜ਼ਤ ਦੇਣ ਲਈ ਪ੍ਰਸਤਾਵਿਤ ਤਬਦੀਲੀਆਂ ਨੂੰ ਮਨਜ਼ੂਰੀ ਦਿੰਦੀ ਹੈ, ਤਾਂ ਜਾਇਦਾਦ ਦੇ ਮਾਲਕ ਆਪਣੇ ਲਾਟਾਂ ਲਈ ਵਿਕਲਪਾਂ ਦੀ ਪੜਚੋਲ ਕਰਨ ਵਾਸਤੇ ਇੱਕ ਮੀਟਿੰਗ ਬੁੱਕ ਕਰ ਸਕਣਗੇ।
ਜੇ ਤੁਹਾਡੇ ਕੋਲ ਇਹਨਾਂ ਪ੍ਰਸਤਾਵਿਤ ਤਬਦੀਲੀਆਂ ਬਾਰੇ ਟਿੱਪਣੀਆਂ ਹਨ ਤਾਂ ਤੁਸੀਂ ਇਹ ਕਰ ਸਕਦੇ ਹੋ:
ਸਾਨੂੰ multiplexes@vancouver.ca 'ਤੇ ਈਮੇਲ ਭੋਜੇ।
ਪ੍ਰਾਪਤ ਹੋਈਆਂ ਸਾਰੀਆਂ ਟਿੱਪਣੀਆਂ ਦਾ ਸਾਰ ਤਿਆਰ ਕੀਤਾ ਜਾਵੇਗਾ ਅਤੇ ਕਾਉਂਸਿਲ ਨੂੰ ਰੈਫਰਲ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ। ਜੇ ਰੈਫਰਲ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ, ਤਾਂ ਸਟਾਫ਼ ਇਸ ਪਤਝੜ ਵਿੱਚ ਜਨਤਕ ਸੁਣਵਾਈ ਦੀ ਉਮੀਦ ਕਰਦਾ ਹੈ।
Thank you for your contribution!
Help us reach out to more people in the community
Share this with family and friends