ਜਨਤਕ ਸ਼ਮੂਲੀਅਤ - ਸ਼ਰਾਬ ਦੇ ਅਦਾਰਿਆਂ ਦੇ ਖੁੱਲ੍ਹੇ ਰਹਿਣ ਦੇ ਸਮੇਂ ਦਾ ਵਿਸਤਾਰ (Punjabi)
ਵੈਨਕੂਵਰ ਸਿਟੀ ਉਹਨਾਂ ਕੁਝ ਘੰਟਿਆਂ ਨੂੰ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ ਜਦੋਂ ਬਾਰ, ਪੱਬ ਅਤੇ ਨਾਈਟ ਕਲੱਬ ਖੁੱਲ੍ਹੇ ਰਹਿ ਸਕਦੇ ਹਨ। ਅਸੀਂ ਉਹਨਾਂ ਘੰਟਿਆਂ ਨੂੰ ਅੱਪਡੇਟ ਕਰਨ 'ਤੇ ਵੀ ਵਿਚਾਰ ਕਰ ਰਹੇ ਹਾਂ ਜਦੋਂ ਰੈਸਟੋਰੈਂਟ ਸ਼ਰਾਬ ਪਰੋਸ ਸਕਦੇ ਹਨ। ਅਸੀਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ।
ਇਸ ਵੇਲੇ, ਬਾਰਾਂ, ਪੱਬਾਂ ਅਤੇ ਨਾਈਟ ਕਲੱਬਾਂ ਲਈ ਆਖਰੀ ਬੰਦ ਹੋਣ ਦਾ ਸਮਾਂ ਸਥਾਨ ਅਤੇ ਹਫ਼ਤੇ ਦੇ ਦਿਨ ਦੇ ਆਧਾਰ 'ਤੇ ਸਵੇਰੇ 1 ਵਜੇ ਤੋਂ ਸਵੇਰੇ 3 ਵਜੇ ਤੱਕ ਹੈ। ਜਿਨ੍ਹਾਂ ਰੈਸਟੋਰੈਂਟਾਂ ਨੂੰ ਸ਼ਰਾਬ ਪਰੋਸਣ ਦੀ ਇਜਾਜ਼ਤ ਹੈ, ਉਹ ਹਫ਼ਤੇ ਦੀਆਂ ਰਾਤਾਂ ਨੂੰ ਸਵੇਰੇ 1 ਵਜੇ ਤੱਕ ਅਤੇ ਵੀਕਐਂਡ 'ਤੇ ਸਵੇਰੇ 2 ਵਜੇ ਤੱਕ ਸ਼ਰਾਬ ਪਰੋਸ ਸਕਦੇ ਹਨ।
ਕੁਝ ਤਬਦੀਲੀਆਂ ਜਿਨ੍ਹਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ:
- ਡਾਊਨਟਾਊਨ ਦੇ ਸਾਰੇ ਬਾਰ, ਪੱਬ ਅਤੇ ਨਾਈਟ ਕਲੱਬ ਹਰ ਰੋਜ਼ ਸਵੇਰੇ 3 ਵਜੇ ਤੱਕ ਖੁੱਲ੍ਹੇ ਰਹਿਣ ਲਈ ਅਰਜ਼ੀ ਦੇ ਸਕਣਗੇ (ਵਰਤਮਾਨ ਵਿੱਚ ਇਹਨਾਂ ਸਮਿਆਂ ਦੀ ਡਾਊਨਟਾਊਨ ਦੇ ਸਿਰਫ਼ ਕੁਝ ਖੇਤਰਾਂ ਵਿੱਚ ਹੀ ਇਜਾਜ਼ਤ ਹੈ)
- ਵੈਨਕੂਵਰ ਦੇ ਸਾਰੇ ਰੈਸਟੋਰੈਂਟ ਜਿਨ੍ਹਾਂ ਕੋਲ ਸ਼ਰਾਬ ਪਰੋਸਣ ਦਾ ਲਾਇਸੰਸ ਹੈ, ਹਰ ਰੋਜ਼ ਸਵੇਰੇ 2 ਵਜੇ ਤੱਕ ਸ਼ਰਾਬ ਪਰੋਸਣ ਲਈ ਅਰਜ਼ੀ ਦੇ ਸਕਣਗੇ।
ਇਹਨਾਂ ਤਬਦੀਲੀਆਂ ਦਾ ਮਕਸਦ, ਜਨਤਕ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਕਾਰੋਬਾਰਾਂ ਅਤੇ ਸਥਾਨਕ ਅਰਥ-ਵਿਵਸਥਾ ਦਾ ਸਮਰਥਨ ਕਰਨਾ, ਆਂਢ-ਗੁਆਂਢ ਦੇ ਜੋਸ਼ ਵਧਾਉਣਾ ਅਤੇ ਨਿਯਮਾਂ ਨੂੰ ਸਰਲ ਬਣਾਉਣਾ ਹੈ।
ਸਾਰੀਆਂ ਪ੍ਰਸਤਾਵਿਤ ਤਬਦੀਲੀਆਂ ਬਾਰੇ ਹੋਰ ਜਾਣੋ (ਟੈਕਸਟ ਅੰਗਰੇਜ਼ੀ ਵਿੱਚ ਹੈ, ਸਵੈਚਲ-ਅਨੁਵਾਦ ਉਪਲਬਧ ਹੈ)
ਆਪਣੇ ਵਿਚਾਰ ਸਾਂਝੇ ਕਰੋ!
- ਐਤਵਾਰ, ਮਾਰਚ 9 2025 ਤੱਕ ਸਾਡੇ ਅੰਗਰੇਜ਼ੀ ਸਰਵੇਖਣ ਨੂੰ ਔਨਲਾਈਨ ਪੂਰਾ ਕਰੋ
- ਪੰਜਾਬੀ ਵਿੱਚ ਆਪਣੀ ਰਾਏ ਸਾਂਝੀ ਕਰਨ, ਅਤੇ ਪ੍ਰਸ਼ਨਾਵਲੀ ਨੂੰ ਪੂਰਾ ਕਰਨ ਲਈ, ਕਿਰਪਾ ਕਰਕੇ ਐਤਵਾਰ, 9 ਮਾਰਚ, 2025 ਤੱਕ 311 'ਤੇ ਫ਼ੋਨ ਕਰੋ। ਗਾਹਕ ਸੇਵਾ ਏਜੰਟ ਦੁਆਰਾ ਤੁਹਾਡਾ ਸੁਆਗਤ ਕੀਤਾ ਜਾਵੇਗਾ। ਸੰਚਾਰ ਲਈ ਆਪਣੀ ਪਸੰਦੀਦਾ ਭਾਸ਼ਾ ਦੱਸੋ ਅਤੇ ਉਹ ਤੁਹਾਡੀ ਬਾਕੀ ਕਾਲ ਨੂੰ ਪੂਰਾ ਕਰਨ ਲਈ ਤੁਹਾਨੂੰ ਇੱਕ ਦੁਭਾਸ਼ੀਏ ਨਾਲ ਜੋੜਨਗੇ।
