ਵੈਨਕੂਵਰ ਸ਼ਹਿਰ ਇਤਿਹਾਸਕ ਘਟਨਾਵਾਂ ਅਤੇ ਲੋਕਾਂ ਨੂੰ ਕਿਵੇਂ ਯਾਦ ਕਰਦਾ ਹੈ, ਇਸ ਨੂੰ ਆਕਾਰ ਦੇਣ ਵਿੱਚ ਸਾਡੀ ਮਦਦ ਕਰੋ।
ਮੂਰਤੀਆਂ, ਜਨਤਕ ਕਲਾ, ਅਤੇ ਸੜਕਾਂ, ਪਾਰਕਾਂ, ਪਲਾਜ਼ਿਆਂ, ਅਤੇ ਇਮਾਰਤਾਂ ਦੇ ਨਾਮ ਜੋ ਇਤਿਹਾਸਕ ਸ਼ਖਸੀਅਤਾਂ ਅਤੇ ਘਟਨਾਵਾਂ ਦੀ ਯਾਦ ਦਿਵਾਉਂਦੇ ਹਨ, ਉਸ ਸਥਾਨ ਦੀ ਕਹਾਣੀ ਦੱਸਣ ਵਿੱਚ ਮਦਦ ਕਰਦੇ ਹਨ। ਪਰ, ਵੈਨਕੂਵਰ ਦੇ ਮੌਜੂਦਾ ਸਮਾਰਕਾਂ ਅਤੇ ਨਾਮਾਂ ਵਿੱਚ ਸਾਰੇ ਇਤਿਹਾਸ ਨੂੰ ਸਹੀ ਜਾਂ ਨਿਰਪੱਖ ਰੂਪ ਵਿੱਚ ਨਹੀਂ ਦਰਸਾਇਆ ਗਿਆ ਹੈ।
ਸਿਟੀ ਇਹ ਮੰਨਦਾ ਹੈ ਕਿ ਇਹ xʷməθkʷəy̓əm (ਮਸਕੁਇਮ), Sḵwx̱wú7mesh (ਸਕੁਵਾਮਿਸ਼), ਅਤੇ səlilwətaɬ (ਸਲੇ-ਵਾਟੂਥ) ਰਾਸ਼ਟਰਾਂ ਦੀਆਂ ਸਪੁਰਦ ਨਾ ਕੀਤੀਆਂ ਜ਼ਮੀਨਾਂ 'ਤੇ ਸਥਿਤ ਹੈ, ਅਤੇ ਮੂਲਵਾਸੀ ਲੋਕਾਂ ਦੇ ਹੱਕਾਂ, ਬਰਾਬਰੀ, ਸੱਭਿਆਚਾਰਕ ਨਿਵਾਰਣ, ਨਸਲਵਾਦ ਵਿਰੋਧੀ, ਅਤੇ ਪਹੁੰਚਯੋਗਤਾ ਨੂੰ ਤਰਜੀਹ ਦੇਣਾ ਸਿਟੀ ਦੀਆਂ ਪ੍ਰਮੁੱਖ ਵਚਨਬੱਧਤਾਵਾਂ ਹਨ। ਇਹ ਕੰਮ ਉਹਨਾਂ ਵਚਨਬੱਧਤਾਵਾਂ ਦੇ ਅਨੁਸਾਰ ਯਾਦਗਾਰੀ ਵਿਹਾਰ ਸ਼ੁਰੂ ਕਰਨ ਲਈ ਹੈ।
ਤੁਸੀਂ ਕਿਵੇਂ ਸ਼ਾਮਲ ਹੋ ਸਕਦੇ ਹੋ:
- ਇਹ ਜਾਣਨ ਲਈ ਵੀਡੀਓ ਦੇਖੋ ਕਿ ਇੱਕ ਸੰਪੂਰਨ, ਸਹੀ ਅਤੇ ਬਰਾਬਰੀ ਵਾਲਾ ਯਾਦਗਾਰੀ ਭੂ-ਦ੍ਰਿਸ਼ ਮਹੱਤਵਪੂਰਨ ਕਿਉਂ ਹੈ [ਅਨੁਵਾਦ ਕੀਤੇ ਸਬਟਾਈਟਲ ਉਪਲਬਧ ਹਨ]
- ਸਰਵੇਖਣ ਨੂੰ ਪੂਰਾ ਕਰੋ, ਇਸ ਵਿੱਚ ਲਗਭਗ 10 ਮਿੰਟ ਲੱਗਣੇ ਚਾਹੀਦੇ ਹਨ ਅਤੇ ਇਹ ਐਤਵਾਰ, 10 ਦਸੰਬਰ ਨੂੰ ਬੰਦ ਹੋ ਜਾਵੇਗਾ। [ਅਨੁਵਾਦ ਅਤੇ ਕਾਗਜ਼ੀ ਕਾਪੀਆਂ ਉਪਲਬਧ ਹਨ]
- ਸਾਡੇ ਮੈਪ ਟੂਲ ਨਾਲ ਉਹਨਾਂ ਥਾਵਾਂ ਨੂੰ ਸਾਂਝਾ ਕਰੋ ਜਿੱਥੇ ਤੁਸੀਂ ਯਾਦ ਕਰਨ ਲਈ ਜਾਂਦੇ ਹੋ [ਅਨੁਵਾਦ ਉਪਲਬਧ ਹਨ]
- ਇਸ ਮੌਕੇ ਨੂੰ ਆਪਣੇ ਨੈੱਟਵਰਕਾਂ ਨਾਲ ਸਾਂਝਾ ਕਰੋ
ਅਗਲੇ ਪੜਾਅ: ਸੋਸ਼ਲ ਮੀਡੀਆ 'ਤੇ ਸਾਨੂੰ ਫਾਲੋ ਕਰੋ @CityofVancouver [Facebook, Instagram, X] ਜਾਂ ਇਹ ਪਤਾ ਕਰਨ ਲਈ ਸੱਭਿਆਚਾਰ ਵੈੱਬਪੇਜ 'ਤੇ ਜਾਓ ਕਿ ਅਸੀਂ 2024 ਵਿੱਚ ਜੁੜਾਵ ਦਾ ਸਾਰ ਅਤੇ ਕਾਉਂਸਿਲ ਦੀ ਰਿਪੋਰਟ ਕਦੋਂ ਜਾਰੀ ਕਰਾਂਗੇ।
Thank you for your contribution!
Help us reach out to more people in the community
Share this with family and friends