ਸਿਟੀ ਮੇਰੇ ਟੈਕਸ ਦੇ ਡਾਲਰਾਂ ਨੂੰ ਕਿਵੇਂ ਖਰਚ ਰਹੀ ਹੈ?

    ਜਨਤਕ ਸੁਰੱਖਿਆ (ਅੱਗ ਅਤੇ ਪੁਲਿਸ) ਤੋਂ ਲੈ ਕੇ ਸੀਵਰ ਅਤੇ ਪਾਣੀ ਵਰਗੇ ਜਨਤਕ ਇੰਜਨੀਅਰਿੰਗ ਵਰਕਸ, ਪਾਰਕ ਅਤੇ ਮਨੋਰੰਜਨ ਵਰਗੀਆਂ ਕਮਿਊਨਟੀ ਸੇਵਾਵਾਂ, ਕਲਾ ਅਤੇ ਸੱਭਿਆਚਾਰ, ਲਾਇਬ੍ਰੇਰੀਆਂ, ਸਮਾਜਿਕ ਸੇਵਾਵਾਂ, ਅਤੇ ਯੋਜਨਾ ਅਤੇ ਵਿਕਾਸ ਤੱਕ, 80 ਤੋਂ ਵੀ ਵੱਧ ਜਨਤਕ ਸੇਵਾਵਾਂ ਅਜਿਹੀਆਂ ਹਨ ਜਿਹਨਾਂ ਵਿੱਚ ਨਿਵੇਸ਼ ਬਜਟ ਰਾਹੀਂ ਕੀਤਾ ਜਾਂਦਾ ਹੈ| 

    ਤੁਸੀਂ ਇਹਨਾਂ ਬਾਰੇ ਸਭ ਕੁਝ 2021 ਬਜਟ ਕਿਤਾਬ ਵਿੱਚ ਸਲਾਨਾ ਸੇਵਾ ਯੋਜਨਾ ਵਿੱਚ ਪੜ੍ਹ ਸਕਦੇ ਹੋ ਅਤੇ ਤੁਸੀਂ ਸਾਡੀ ਵੈੱਬ ਸਾਈਟ ਤੇ ਇਹ ਛੋਟੀ ਵੀਡੀਓ ਦੇਖ ਕੇ ਇਸ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਕਿ ਤੁਹਾਡੇ ਟੈਕਸ ਦੇ ਡਾਲਰ ਕਿਵੇਂ ਖਰਚੇ ਜਾ ਰਹੇ ਹਨ|

    ਕਾਰਜਕਾਰੀ ਬਜਟ ਅਤੇ ਪੂੰਜੀ ਬਜਟ ਵਿੱਚ ਕੀ ਅੰਤਰ ਹੈ?

    ਪੂੰਜੀ ਬਜਟ ਇਮਾਰਤਾਂ ਦੀ ਸਾਂਭ ਸੰਭਾਲ, ਸੁਧਾਰ ਅਤੇ ਨਵੀਆਂ ਇਮਾਰਤਾਂ ਦੀ ਉਸਾਰੀ ਲਈ, ਸੇਵਾਵਾਂ ਲਈ ਅਤੇ ਸਿਟੀ ਦੀ ਹੋਰ ਸੰਪਤੀ - ਮਨੋਰੰਜਨ ਅਤੇ ਕਮਿਊਨਟੀ ਸੈਂਟਰ ਵਰਗੀਆਂ ਚੀਜ਼ਾਂ, ਪਾਰਕ, ਫਾਇਰਹਾਲ, ਪੁਲ ਅਤੇ ਸੜਕਾਂ ਆਦਿ ਲਈ ਇਸਤੇਮਾਲ ਕੀਤਾ ਜਾਂਦਾ ਹੈ| 

    ਕਿਉਂਕਿ ਇਹ ਵਿਸ਼ਾਲ ਪ੍ਰੋਜੈਕਟ ਹਨ ਜਿਹਨਾਂ ਲਈ ਕਈ ਸਾਲ ਲੱਗ ਸਕਦੇ ਹਨ, ਹਰ ਸਲਾਨਾ ਬਜਟ ਵਿੱਚ ਸ਼ਾਮਿਲ ਪੂੰਜੀ ਲਾਗਤ ਇੱਕ ਚਾਰ - ਸਾਲਾ ਪੂੰਜੀ ਯੋਜਨਾ ਨਾਲ ਜੁੜੀ ਹੁੰਦੀ ਹੈ, ਜੋ ਕਿ ਕਾਊਂਸਿਲ ਦੁਆਰਾ ਮਨਜ਼ੂਰਸ਼ੁਦਾ ਹੁੰਦੀ ਹੈ ਅਤੇ ਹਰ ਮਿਊਨਿਸਿਪਲ ਚੋਣਾਂ ਵਿੱਚ ਜਨਤਾ ਦੁਆਰਾ ਵੋਟ ਕੀਤੀ ਜਾਂਦੀ ਹੈ| ਪੂੰਜੀ ਪ੍ਰੋਜੈਕਟ ਦੇ ਕੁਝ ਹਿੱਸੇ ਤੇ ਸਰਕਾਰੀ ਸਹਾਇਤਾ ਰਾਹੀਂ ਅਤੇ ਭੂਮੀ ਵਿਕਾਸ ਕਰਨ ਵਾਲਿਆਂ ਦੇ ਯੋਗਦਾਨ (ਵਿਕਾਸ ਲਾਗਤ ਕਰ) ਦੀ ਰਕਮ ਲਾਈ ਜਾਂਦੀ ਹੈ|

    ਕਾਰਜਕਾਰੀ ਬਜਟ ਇੱਕ ਸਲਾਨਾ ਬਜਟ ਹੈ ਜੋ ਕਿ ਉਹਨਾਂ ਸੇਵਾਵਾਂ ਅਤੇ ਪ੍ਰੋਗਰਾਮਾਂ ਤੇ ਖਰਚਾ ਕਰਦਾ ਹੈ ਜੋ ਕਿ ਵਸਨੀਕਾਂ ਅਤੇ ਵਪਾਰਾਂ ਦੁਆਰਾ ਰੋਜ਼ਾਨਾ ਵਰਤੋਂ ਵਿੱਚ ਲਿਆਈਆਂ ਜਾਂਦੀਆਂ ਹਨ| ਇਸ ਵਿੱਚ ਅੱਗ ਅਤੇ ਬਚਾਅ ਸੇਵਾਵਾਂ, ਸੜਕਾਂ ਅਤੇ ਯੋਜਨਾਵਾਂ, ਪਾਣੀ ਅਤੇ ਸੀਵਰ, ਕੂੜਾ ਅਤੇ ਰੀਸਾਈਕਲਿੰਗ ਚੁੱਕਣਾ, ਸਮਾਜਕ ਰਹਾਇਸ਼ ਅਤੇ ਬੱਚਿਆਂ ਦੀ ਸਾਂਭ-ਸੰਭਾਲ ਅਤੇ ਨਾਗਰਿਕ ਥੀਏਟਰ ਆਦਿ ਸ਼ਾਮਿਲ ਹਨ| ਕਾਰਜਕਾਰੀ ਬਜਟ ਵਿੱਚ ਰਕਮ ਦੇ ਦੋ ਮੁੱਖ ਸੋਮੇ ਜਾਇਦਾਦ ਕਰ ਅਤੇ ਸਹੂਲਤਾਂ ਦੀ ਫੀਸ ਹੈ|

    ਮੈਂ ਸਿਟੀ ਦੇ ਬਜਟ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹਾਂ?

    ਦਸੰਬਰ ਦੇ ਸ਼ੁਰੂ ਵਿੱਚ, 2022 ਦਾ ਖਰੜਾ ਬਜਟ ਸਿਟੀ ਕਾਊਂਸਿਲ ਅੱਗੇ ਵਿਚਾਰ ਅਤੇ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ|

    ਤੁਸੀਂ ਕਿਸ ਤਰ੍ਹਾਂ ਸ਼ਾਮਿਲ ਹੋ ਸਕਦੇ ਹੋ:

    • ਸਿਟੀ ਦੇ ਖਰਚੇ ਅਤੇ ਤੁਹਾਡੇ ਟੈਕਸ ਦੇ ਡਾਲਰਾਂ ਦੇ ਪ੍ਰਬੰਧ ਬਾਰੇ ਤੁਹਾਡੀਆਂ ਤਰਜੀਹਾਂ ਬਾਰੇ ਦੱਸਣ ਲਈ ਸਾਡਾ ਸਰਵੇਖਣ ਪੂਰਾ ਕਰੋ - ਸਰਵੇਖਣ 20 ਸਤੰਬਰ ਨੂੰ ਬੰਦ ਹੋਵੇਗਾ|
    • 1 ਦਸੰਬਰ ਨੂੰ ਸਿਟੀ ਕਾਊਂਸਿਲ ਦੀ ਮੀਟਿੰਗ ਵਿੱਚ ਫੋਨ ਤੇ ਜਾਂ ਨਿਜੀ ਤੌਰ ਤੇ ਬੋਲਣ ਲਈ ਰਜਿਸਟਰ ਕਰੋ - vancouver.ca/council-meetings
    • vancouver.ca/contact-council ਰਾਹੀਂ ਮੇਅਰ ਅਤੇ ਕਾਊਂਸਿਲ ਨਾਲ ਸਿੱਧਾ ਸੰਪਰਕ ਕਰੋ
    • ਇਹਨਾਂ ਮੌਕਿਆਂ ਨੂੰ ਆਪਣੀ ਜਾਣ-ਪਛਾਣ ਵਿੱਚ ਸਾਂਝੇ ਕਰੋ|

    2022 ਬਜਟ ਲਈ ਸਿਟੀ ਕਾਊਂਸਿਲ ਦੀਆਂ ਤਰਜੀਹਾਂ ਕੀ ਹਨ?

    ਮੁੱਢਲੀਆਂ ਸੇਵਾਵਾਂ ਜਿਹੜੀਆਂ ਕਿ ਵਸਨੀਕਾਂ ਅਤੇ ਵਪਾਰਾਂ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਦੀਆਂ ਹਨ, ਉਹਨਾਂ ਦੀ ਸਾਂਭ-ਸੰਭਾਲ ਅਤੇ ਸੁਧਾਰ ਨੂੰ ਮੁੱਖ ਤੌਰ ਤੇ ਤਰਜੀਹ ਦਿੱਤੀ ਗਈ ਹੈ| ਹੋਰ ਤਰਜੀਹਾਂ ਸਟਾਫ਼ ਨੂੰ 2022 ਵਿੱਚ ਹੋਰ ਪ੍ਰੋਗਰਾਮਾਂ ਅਤੇ ਸੇਵਾਵਾਂ ਜੋ ਕਿ ਜਨਤਾ ਅਤੇ ਕਾਊਂਸਿਲ ਲਈ ਮਹੱਤਵਪੂਰਨ ਹਨ, ਉਹਨਾਂ ਤੇ ਹੋਣ ਵਾਲੇ ਖਰਚੇ ਨੂੰ ਸੇਧ ਦੇਣ ਵਿੱਚ ਸਹਾਈ ਹੋਣਗੀਆਂ:

    • ਗੁਣਵੱਤਾ ਵਾਲੀਆਂ ਮੁੱਢਲੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਜੋ ਕਿ ਵਸਨੀਕਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਹਨ
    • ਕਿਫ਼ਾਇਤ ਅਤੇ ਰਹਾਇਸ਼ ਦੇ ਸੰਕਟ ਵੱਲ ਤਵੱਜੋ 
    • ਇੱਕ ਲਚਕੀਲੀ ਸਥਾਨਕ  ਆਰਥਿਕਤਾ ਦਾ ਨਿਰਮਾਣ ਅਤੇ ਸੁਰੱਖਿਆ
    • ਨਿਰਪੱਖਤਾ ਅਤੇ ਨਾਜ਼ੁਕ ਸਮਾਜਿਕ ਮਸਲਿਆਂ ਵੱਲ ਵਧੇਰੇ ਧਿਆਨ ਕੇਂਦਰਿਤ ਕਰਨਾ
    • ਮੌਸਮੀ ਬਦਲਾਅ ਸੰਬੰਧੀ ਕਾਰਵਾਈ ਵਿੱਚ ਤੇਜ਼ੀ

    ਇਸ ਦੇ ਨਾਲ ਹੀ, ਅਸੀਂ ਲਚਕਦਾਰ ਰਹਾਂਗੇ ਅਤੇ ਕੋਵਿਡ -19 ਮਹਾਂਮਾਰੀ ਤੋਂ ਉਭਰਨ ਵਿੱਚ ਸਹਾਈ ਹੋਣ ਲਈ ਹਰ ਤਰਜੀਹ ਦੇ ਅੰਤਰਗਤ ਤੇਜ਼ੀ ਨਾਲ ਢਲ ਜਾਵਾਂਗੇ|