ਯਾਦਗਾਰੀ ਢਾਂਚਾ ਸਰਵੇਖਣ (Punjabi)
ਇਸ ਸਰਵੇਖਣ ਨੂੰ ਪੂਰਾ ਕਰਨ ਵਿੱਚ ਲਗਭਗ 5 ਤੋਂ 10 ਮਿੰਟ ਲੱਗਣੇ ਚਾਹੀਦੇ ਹਨ ਅਤੇ ਇਹ ਐਤਵਾਰ, 10 ਦਸੰਬਰ ਤੱਕ ਉਪਲਬਧ ਰਹੇਗਾ।
ਜੇ ਤੁਹਾਡੇ ਕੋਈ ਸਵਾਲ ਹਨ ਜਾਂ ਤੁਸੀਂ ਇਸ ਸਰਵੇਖਣ ਦੇ ਕਾਗਜ਼ੀ ਸੰਸਕਰਣ ਲਈ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਈਮੇਲ ਕਰੋ: commemoration.framework@vancouver.ca.
ਉਦੇਸ਼: ਇਸ ਸਰਵੇਖਣ ਵਿੱਚ ਪ੍ਰਦਾਨ ਕੀਤੇ ਗਏ ਵਿਚਾਰ ਲੋਕਾਂ ਅਤੇ ਘਟਨਾਵਾਂ ਨੂੰ ਵਧੇਰੇ ਸਹੀ ਅਤੇ ਬਰਾਬਰੀ ਵਾਲੇ ਤਰੀਕੇ ਨਾਲ ਯਾਦ ਰੱਖਣ ਅਤੇ ਉਹਨਾਂ ਦਾ ਸਨਮਾਨ ਕਰਨ ਲਈ ਇੱਕ ਢਾਂਚਾ ਵਿਕਸਿਤ ਕਰਨ ਵਿੱਚ ਸਹਾਇਤਾ ਕਰਨਗੇ।
ਇਸ ਜਾਣਕਾਰੀ ਨੂੰ ਕਿਵੇਂ ਵਰਤਿਆ ਜਾਵੇਗਾ: ਤੁਹਾਡੀ ਫੀਡਬੈਕ ਤਰਜੀਹਾਂ ਅਤੇ ਮਾਰਗਦਰਸ਼ਕ ਸਿਧਾਂਤਾਂ ਸਮੇਤ ਢਾਂਚੇ ਦੇ ਮੁੱਖ ਤੱਤਾਂ ਬਾਰੇ ਫੈਸਲਾ ਕਰਨ ਵਿੱਚ ਸਾਡੀ ਮਦਦ ਕਰੇਗੀ। ਇਹ ਸਾਡੀ ਇਹ ਸਮਝਣ ਵਿੱਚ ਵੀ ਮਦਦ ਕਰੇਗੀ ਕਿ ਜਨਤਾ ਕੀ ਚਾਹੁੰਦੀ ਹੈ ਕਿ ਵੈਨਕੂਵਰ ਵਿੱਚ ਸਮਾਰਕ ਜਾਂ ਨਾਮ ਜੋੜਨ ਜਾਂ ਬਦਲਣ ਬਾਰੇ ਸੋਚਣ ਵੇਲੇ ਸਾਨੂੰ ਕਿਹੜੀਆਂ ਗੱਲਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ।
ਇਹ ਸਰਵੇਖਣ xʷməθkʷəy̓əm (ਮਸਕੁਇਮ), Sḵwx̱wú7mesh (ਸਕੁਵਾਮਿਸ਼), ਅਤੇ səlilwətaɬ (ਸਲੇ-ਵਾਟੂਥ) ਰਾਸ਼ਟਰਾਂ ਦੇ ਇਹ ਫੈਸਲਾ ਕਰਨ ਦੇ ਅਧਿਕਾਰ ਕਿ ਉਹਨਾਂ ਦੇ ਇਤਿਹਾਸ ਨੂੰ ਕਿਵੇਂ ਦਰਸਾਇਆ ਜਾਣਾ ਚਾਹੀਦਾ ਹੈ ਅਤੇ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ, ਨਾਲ ਸੰਬੰਧਿਤ ਫੈਸਲਿਆਂ ਨੂੰ ਸੂਚਿਤ ਨਹੀਂ ਕਰੇਗਾ। ਉਹ ਫੈਸਲੇ ਰਾਸ਼ਟਰਾਂ ਦੁਆਰਾ ਕੀਤੇ ਜਾਣਗੇ। ਪਰ, ਇਹ ਸਰਵੇਖਣ ਇਸ ਨਾਲ ਸੰਬੰਧਿਤ ਸਵਾਲ ਪੁੱਛੇਗਾ ਕਿ ਜਨਤਾ ਰਾਸ਼ਟਰਾਂ ਦੇ ਇਤਿਹਾਸ ਬਾਰੇ ਕਿਵੇਂ ਜਾਣਨਾ ਚਾਹੇਗੀ।
ਇਹ ਕੰਮ ਯਾਦਗਾਰੀ ਨਾਮ ਰੱਖਣ ਨੂੰ ਸੂਚਿਤ ਕਰੇਗਾ, ਪਰ ਸਪਾਂਸਰ ਕੀਤੇ ਨਾਮ ਰੱਖਣ ਦੇ ਅਧਿਕਾਰਾਂ ਨੂੰ ਨਹੀਂ।