ਡ੍ਰਾਫਟ 2023-2026 ਕੈਪੀਟਲ ਪਲਾਨ
ਅਸੀਂ ਸ਼ਹਿਰ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ, ਜਿਨ੍ਹਾਂ ਵਿੱਚ ਪਾਰਕ, ਫੁੱਟਪਾਥ, ਸੀਵਰ ਪਾਈਪਾਂ, ਭਾਈਚਾਰਕ ਸਹੂਲਤਾਂ ਜਿਵੇਂ ਕਿ ਮਨੋਰੰਜਨ ਕੇਂਦਰ ਅਤੇ ਲਾਇਬ੍ਰੇਰੀਆਂ, ਮਿਊਂਸਿਪਲ ਸਹੂਲਤਾਂ, ਜਨਤਕ ਸੁਰੱਖਿਆ ਸਹੂਲਤਾਂ ਅਤੇ ਹੋਰ ਚੀਜ਼ਾਂ ਸ਼ਾਮਲ ਹਨ, ਵਿੱਚ ਨਿਵੇਸ਼ਾਂ ਬਾਰੇ ਤੁਹਾਡੀ ਫੀਡਬੈਕ ਚਾਹੁੰਦੇ ਹਾਂ।
ਕਿਉਂ?
ਕਿਉਂਕਿ ਸਾਡੇ ਸ਼ਹਿਰ ਨੂੰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਸਿਟੀ ਦੀਆਂ ਸਾਰੀਆਂ ਸੇਵਾਵਾਂ ਨੂੰ ਚੰਗੀ ਤਰ੍ਹਾਂ ਸਾਂਭ-ਸੰਭਾਲ ਵਾਲੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੀ ਲੋੜ ਹੁੰਦੀ ਹੈ। ਇਹਨਾਂ ਖੇਤਰਾਂ ਵਿੱਚ ਨਿਵੇਸ਼ ਕਰਨ ਨਾਲ ਸਾਡੀ ਜ਼ਿੰਦਗੀ ਦੀ ਗੁਣਵੱਤਾ ਵਿੱਚ ਯੋਗਦਾਨ ਪਾਉਣ ਵਿੱਚ ਮਦਦ ਮਿਲਦੀ ਹੈ, ਭਾਵੇਂ ਇਹ ਇਸ ਬਾਰੇ ਹੋਵੇ ਕਿ ਅਸੀਂ ਕਿਵੇਂ ਆਉਂਦੇ-ਜਾਂਦੇ ਹਾਂ, ਅਸੀਂ ਜਨਤਕ ਥਾਵਾਂ ਦਾ ਆਨੰਦ ਕਿਵੇਂ ਮਾਣਦੇ ਹਾਂ, ਸਾਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਂਦਾ ਹੈ, ਅਸੀਂ ਜਲਵਾਯੂ ਪਰਿਵਰਤਨ ਦੇ ਅਨੁਕੂਲ ਕਿਵੇਂ ਬਣਦੇ ਹਾਂ, ਅਤੇ ਅਸੀਂ ਸਾਫ਼ ਪਾਣੀ ਅਤੇ ਹੋਰ ਮੁੱਖ ਸੇਵਾਵਾਂ ਕਿਵੇਂ ਪ੍ਰਾਪਤ ਕਰਦੇ ਹਾਂ।
ਸਿਟੀ ਦੁਆਰਾ ਹਰ ਚਾਰ ਸਾਲਾਂ ਬਾਅਦ ਕੈਪੀਟਲ ਪਲਾਨ ਬਾਰੇ ਜਨਤਕ ਸ਼ਮੂਲੀਅਤ ਆਯੋਜਿਤ ਕੀਤੀ ਜਾਂਦੀ ਹੈ।
ਕੈਪੀਟਲ ਪਲਾਨ ਬਾਰੇ
ਡ੍ਰਾਫਟ 2023-2026 ਕੈਪੀਟਲ ਪਲਾਨ ਸਾਡੇ ਸ਼ਹਿਰ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਿੱਚ ਪ੍ਰਸਤਾਵਿਤ ਨਿਵੇਸ਼ਾਂ ਦੀ ਰੂਪਰੇਖਾ ਦਿੰਦਾ ਹੈ।
ਕੈਪੀਟਲ ਪਲਾਨ ਫੰਡਾਂ ਦਾ ਇੱਕ ਵੱਡਾ ਹਿੱਸਾ ਸ਼ਹਿਰ ਭਰ ਵਿੱਚ ਮੌਜੂਦਾ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਚੰਗੀ ਸਥਿਤੀ ਵਿੱਚ ਰੱਖਣ ਲਈ ਉਹਨਾਂ ਦੀ ਸਾਂਭ-ਸੰਭਾਲ ਅਤੇ ਨਵੀਨੀਕਰਨ ਲਈ ਲੋੜੀਂਦੇ ਕੰਮ ਵਿੱਚ ਨਿਵੇਸ਼ ਕੀਤਾ ਜਾਂਦਾ ਹੈ। ਇਹਨਾਂ ਫੰਡਾਂ ਦਾ ਬਾਕੀ ਹਿੱਸਾ ਸਾਡੀ ਵੱਧਦੀ ਆਬਾਦੀ ਅਤੇ ਅਰਥ-ਵਿਵਸਥਾ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਭਵਿੱਖ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਿੱਚ ਨਿਵੇਸ਼ ਕੀਤਾ ਜਾਂਦਾ ਹੈ।
ਕੀ ਤੁਸੀਂ ਵੈਨਕੂਵਰ ਵਿੱਚ ਰਹਿੰਦੇ ਹੋ ਜਾਂ ਕਿਸੇ ਕਾਰੋਬਾਰ ਦੇ ਮਾਲਕ ਹੋ/ਕਾਰੋਬਾਰ ਚਲਾਉਂਦੇ ਹੋ?
ਅਸੀਂ ਤੁਹਾਡੇ ਵਿਚਾਰ ਸੁਣਨੇ ਚਾਹੁੰਦੇ ਹਾਂ!
ਅਗਲੇ ਚਾਰ ਸਾਲਾਂ ਲਈ ਸਿਟੀ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਲਈ ਪ੍ਰਸਤਾਵਿਤ ਨਿਵੇਸ਼ਾਂ ਬਾਰੇ ਤੁਸੀਂ ਕੀ ਸੋਚਦੇ ਹੋ, ਇਸ ਬਾਰੇ ਸਾਨੂੰ ਦੱਸਣ ਲਈ ਸਾਡੇ ਕੈਪੀਟਲ ਪਲਾਨ ਸਰਵੇਖਣ ਵਿੱਚ ਭਾਗ ਲਵੋ।
ਤੁਹਾਡੀ ਫੀਡਬੈਕ ਤੋਂ ਇੱਕ ਜਨਤਕ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਇਹ ਜੁਲਾਈ ਦੇ ਸ਼ੁਰੂ ਵਿੱਚ ਅੰਤਮ ਕੈਪੀਟਲ ਪਲਾਨ ਬਾਰੇ ਸਿਟੀ ਕਾਉਂਸਿਲ ਦੇ ਫੈਸਲੇ ਨੂੰ ਸੂਚਿਤ ਕਰਨ ਵਿੱਚ ਮਦਦ ਕਰੇਗੀ।
"ਇਸ ਸਰਵੇਖਣ ਨੂੰ ਪੂਰਾ ਕਰਨ ਵਿੱਚ ਲਗਭਗ 10 ਮਿੰਟ ਲੱਗਣਗੇ।"