ਬਜਟ 2021 | Budget 2021
ਚੀਨੀ | ਵੀਅਤਨਾਮੀ | ਤਾਗਾਲੋਗ | ਅੰਗਰੇਜ਼ੀ
ਸਾਡੇ ਨਾਲ ਆਪਣੇ ਵਿਚਾਰ ਅੱਜ ਸਾਂਝੇ ਕਰੋ
ਹਰ ਸਾਲ ਸਿਟੀ ਦਾ ਸਟਾਫ਼ ਸਿਟੀ ਕਾਊਂਸਿਲ ਦੇ ਵਿਚਾਰ ਕਰਨ ਲਈ ਇੱਕ ਸਲਾਨਾ ਕਾਰਜਕਾਰੀ ਅਤੇ ਪੂੰਜੀ ਬਜਟ ਅਤੇ ਪੰਜ-ਸਾਲਾ ਆਰਥਿਕ ਯੋਜਨਾ ਬਣਾਉਂਦਾ ਹੈ| ਗਰਮੀਆਂ ਵਿੱਚ ਅਤੇ ਪਤਝੜ ਦੇ ਸ਼ੁਰੂ ਵਿੱਚ, ਅਸੀਂ ਜਨਤਾ ਨਾਲ ਕਈ ਤਰੀਕਿਆਂ ਨਾਲ ਵਾਰਤਾਲਾਪ ਕਰਾਂਗੇ:
- ਖਰਚੇ ਵਾਸਤੇ ਤਰਜੀਹਾਂ ਬਾਰੇ ਜਾਣਕਾਰੀ ਲੈਣ ਲਈ ਅਤੇ
- ਤੁਹਾਡੀ ਰਾਏ ਲੈਣ ਲਈ ਕਿ ਸਿਟੀ ਤੁਹਾਡੇ ਲਈ ਆਪਣੀ ਪੂੰਜੀ ਦਾ ਪ੍ਰਬੰਧ ਕਿਵੇਂ ਚਲਾ ਰਹੀ ਹੈ|
ਦਸੰਬਰ ਦੇ ਸ਼ੁਰੂ ਵਿੱਚ, 2021 ਦਾ ਖਰੜਾ ਬਜਟ ਸਿਟੀ ਕਾਊਂਸਿਲ ਅੱਗੇ ਵਿਚਾਰ ਅਤੇ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ|
ਤੁਸੀਂ ਕਿਸ ਤਰ੍ਹਾਂ ਸ਼ਾਮਿਲ ਹੋ ਸਕਦੇ ਹੋ:
- ਸਿਟੀ ਦੇ ਖਰਚੇ ਅਤੇ ਤੁਹਾਡੇ ਟੈਕਸ ਦੇ ਡਾਲਰਾਂ ਦੇ ਪ੍ਰਬੰਧ ਬਾਰੇ ਤੁਹਾਡੀਆਂ ਤਰਜੀਹਾਂ ਬਾਰੇ ਦੱਸਣ ਲਈ ਸਾਡਾ ਸਰਵੇਖਣ ਪੂਰਾ ਕਰੋ - ਸਰਵੇਖਣ 20 ਸਤੰਬਰ ਨੂੰ ਬੰਦ ਹੋਵੇਗਾ|
- ਸਿਟੀ ਦੇ ਬਜਟ ਨੂੰ ਸਾਡੇ ਨਵੇਂ ਸੰਚਾਰੀ 'ਬਜਟ ਨੂੰ ਸੰਤੁਲਿਤ ਕਰੋ (Balance the Budget), ਯੰਤਰ ਨਾਲ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰੋ ਅਤੇ ਸਾਨੂੰ ਦੱਸੋ ਕਿ ਅਸੀਂ ਕਿੱਥੇ ਘੱਟ ਜਾਂ ਵੱਧ ਖਰਚਾ ਕਰੀਏ|
- 1 ਦਸੰਬਰ ਨੂੰ ਸਿਟੀ ਕਾਊਂਸਿਲ ਦੀ ਮੀਟਿੰਗ ਵਿੱਚ ਫੋਨ ਤੇ ਜਾਂ ਨਿਜੀ ਤੌਰ ਤੇ ਬੋਲਣ ਲਈ ਰਜਿਸਟਰ ਕਰੋ - vancouver.ca/council-meetings
- vancouver.ca/contact-council ਰਾਹੀਂ ਮੇਅਰ ਅਤੇ ਕਾਊਂਸਿਲ ਨਾਲ ਸਿੱਧਾ ਸੰਪਰਕ ਕਰੋ|
- ਇਹਨਾਂ ਮੌਕਿਆਂ ਨੂੰ ਆਪਣੀ ਜਾਣ-ਪਛਾਣ ਵਿੱਚ ਸਾਂਝੇ ਕਰੋ|