ਬਜਟ 2022 | Budget 2022
Share ਬਜਟ 2022 | Budget 2022 on Facebook
Share ਬਜਟ 2022 | Budget 2022 on Twitter
Share ਬਜਟ 2022 | Budget 2022 on Linkedin
Email ਬਜਟ 2022 | Budget 2022 link
ਚੀਨੀ | ਸਧਾਰਨ ਚੀਨੀ | ਅੰਗਰੇਜ਼ੀ
ਸਾਡਾ 2022 ਦੇ ਬਜਟ ਦਾ ਖਰੜਾ ਹੁਣ ਉਪਲਬਧ ਹੈ
ਅਸੀਂ ਸਾਡੀ ਸਲਾਨਾ ਬਜਟ ਸ਼ਮੂਲੀਅਤ ਪ੍ਰਕਿਰਿਆ ਵਿੱਚ ਸਭ ਦੇ ਸਹਿਯੋਗ ਅਤੇ ਦਿਲਚਸਪੀ ਲਈ ਸਭ ਦਾ ਧੰਨਵਾਦ ਕਰਦੇ ਹਾਂ। 2022 ਦੀ ਬਜਟ ਸ਼ਮੂਲੀਅਤ ਰਿਪੋਰਟ ਹੁਣ ਦੇਖੇ ਜਾਣ ਲਈ ਤਿਆਰ ਹੈ।
ਤੁਸੀਂ ਇੱਕ ਤੋਂ ਵੱਧ ਤਰੀਕਿਆਂ ਨਾਲ ਸ਼ਾਮਲ ਸਕਦੇ ਹੋ:
- ਸਾਡਾ ਸਰਵੇਖਣ ਪੂਰਾ ਕਰੋ (ਸਰਵੇਖਣ ਹੁਣ ਬੰਦ ਹੋ ਗਿਆ ਹੈ)
- 1 ਦਸੰਬਰ ਦੀ ਸਿਟੀ ਕਾਉਂਸਿਲ ਦੀ ਮੀਟਿੰਗ ਵਿੱਚ ਫੋਨ ਰਾਹੀਂ ਜਾਂ ਵਿਅਕਤੀਗਤ ਤੌਰ 'ਤੇ ਰਾਏ ਪ੍ਰਗਟ ਕਰਨ ਲਈ ਰਜਿਸਟਰ ਕਰੋ - vancouver.ca/council-meetings
- ਫੀਡਬੈਕ ਪ੍ਰਦਾਨ ਕਰਨ ਲਈ vancouver.ca/contact-council ਰਾਹੀਂ ਮੇਅਰ ਅਤੇ ਕਾਉਂਸਿਲ ਨਾਲ ਸਿੱਧਾ ਸੰਪਰਕ ਕਰੋ
- ਇਹਨਾਂ ਮੌਕਿਆਂ ਨੂੰ ਆਪਣੇ ਨੈੱਟਵਰਕਾਂ ਨਾਲ ਸਾਂਝਾ ਕਰੋ
ਮਹਾਂਮਾਰੀ ਦੇ ਵਿੱਤੀ ਪ੍ਰਭਾਵ
- ਕੋਵਿਡ-19 ਮਹਾਂਮਾਰੀ ਦੇ ਕਾਰਨ ਸਿਟੀ ਨੂੰ 2020 ਵਿੱਚ ਅਤੇ ਫਿਰ 2021 ਵਿੱਚ ਸਲਾਨਾ ਆਮਦਨ ਵਿੱਚ ਘਾਟੇ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਵਿੱਤੀ ਪ੍ਰਭਾਵ ਚਿਰ-ਸਥਾਈ ਹੋਣਗੇ। ਆਮ ਨਾਲੋਂ ਘੱਟ ਆਮਦਨ ਅਤੇ ਵਧੇ ਹੋਏ ਖਰਚਿਆਂ ਕਾਰਨ, 2022 ਦੇ ਬਜਟ ਵਿੱਚ ਖਰਚੇ ਸੀਮਤ ਹੋਣਗੇ। ਇਸ ਕਰਕੇ ਸਿਟੀ ਦੇ ਖਰਚਿਆਂ ਲਈ ਤੁਹਾਡੀਆਂ ਤਰਜੀਹਾਂ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਨ ਬਣ ਜਾਂਦੀਆਂ ਹਨ।
ਸਿਟੀ ਨੂੰ ਬਸ ਚੱਲਦਾ ਰੱਖਣ ਲਈ ਅਗਲੇ ਸਾਲ ਲਈ ਪ੍ਰਾਪਰਟੀ ਟੈਕਸ ਵਿੱਚ ਵਾਧਾ ਲੋੜੀਂਦਾ ਹੈ
- ਭਾਵੇਂ ਅਸੀਂ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਸੁਧਾਰ ਨਹੀਂ ਵੀ ਕਰ ਰਹੇ ਹਾਂ, ਸਿਟੀ ਦੇ ਖਰਚੇ ਹਰ ਸਾਲ ਵੱਧ ਜਾਂਦੇ ਹਨ
- ਕਾਉਂਸਿਲ ਨੇ ਵੋਟ ਦੁਆਰਾ ਫੈਸਲਾ ਕੀਤਾ ਹੈ ਕਿ ਅਗਲੇ ਸਾਲ ਪ੍ਰਾਪਰਟੀ ਟੈਕਸ ਵਾਧਾ 5% ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਸਿਟੀ ਕਾਉਂਸਿਲ ਨੂੰ ਇਹ ਫੈਸਲਾ ਕਰਨ ਦੀ ਲੋੜ ਪੈ ਸਕਦੀ ਹੈ ਕਿ ਅਗਲੇ ਸਾਲ ਦੇ ਬਜਟ ਵਿੱਚ ਕਿੱਥੇ ਘੱਟ ਖਰਚਾ ਕੀਤਾ ਜਾਵੇ ਅਤੇ ਇਸ ਨਾਲ ਜਨਤਕ ਪ੍ਰੋਗਰਾਮਾਂ ਅਤੇ ਸੇਵਾਵਾਂ 'ਤੇ ਅਸਰ ਪੈ ਸਕਦਾ ਹੈ।
Page last updated: 23 Nov 2021, 02:05 PM